ਟਾਂਡਾ ਉੜਮੁੜ ਵਿਖੇ ਪਿੰਡ ਮੂਨਕਾ ਨੇੜੇ ਪੇਂਟ ਨਾਲ ਲੱਦੀ ਹੋਈ ਗੱਡੀ ਪਲਟੀ

Wednesday, Apr 24, 2024 - 03:56 PM (IST)

ਟਾਂਡਾ ਉੜਮੁੜ ਵਿਖੇ ਪਿੰਡ ਮੂਨਕਾ ਨੇੜੇ ਪੇਂਟ ਨਾਲ ਲੱਦੀ ਹੋਈ ਗੱਡੀ ਪਲਟੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਮੂਨਕਾ ਫਾਟਕ ਨੇੜੇ ਅੱਜ ਜਲੰਧਰ ਤੋਂ ਪਠਾਨਕੋਟ ਜਾ ਰਹੀ ਇਕ ਪੇਂਟ ਨਾਲ ਲੱਦੀ ਹੋਈ ਫੋਰਸ ਪਿਕਅਪ ਗੱਡੀ ਅਚਾਨਕ ਹੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਕਾਰਨ ਗੱਡੀ ਵਿੱਚ ਲੱਦਿਆ ਹੋਇਆ ਪੇਂਟ ਸੜਕ ਉੱਪਰ ਆ ਡਿੱਗਿਆ, ਜਿਸ ਕਾਰਨ ਸੜਕ 'ਤੇ ਕੁਝ ਸਮੇਂ ਲਈ ਟਰੈਫਿਕ ਰੋਕ ਦਿੱਤੀ ਗਈ ਅਤੇ ਸੜਕ ਉੱਪਰ ਡਿੱਗੇ ਪੇਂਟ ਨੂੰ ਮਿੱਟੀ ਨਾਲ ਕਵਰ ਕਰਕੇ ਦੋਬਾਰਾ ਤੋਂ ਟਰੈਫਿਕ ਬਹਾਲ ਕਰਵਾਈ ਗਈ। 

PunjabKesari

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਟੀਮ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਆਪਣੀ ਪੁਲਸ ਟੀਮ ਸਮੇਤ ਪਹੁੰਚੇ ਅਤੇ ਜਿੱਥੇ ਉਨ੍ਹਾਂ ਨੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਗੱਡੀ ਚਾਲਕ ਸੌਰਵ ਪੁੱਤਰ ਰਤਨ ਕੁਮਾਰ ਵਾਸੀ ਗੁਲਾਬ ਦੇਵੀ ਮੰਦਰ ਜਲੰਧਰ ਨੂੰ ਮੁੱਢਲੀ ਸਹਾਇਤਾ ਦਿੱਤੀ, ਉੱਥੇ ਹੀ ਸੜਕ ਉੱਪਰ ਡਿੱਗੇ ਪੇਂਟ ਨੂੰ ਮਿੱਟੀ ਨਾਲ ਕਵਰ ਕਰਵਾ ਕੇ ਹੋਰ ਹਾਦਸੇ ਹੋਣ ਤੋਂ ਬਚਾਅ ਕੀਤਾ।

ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

ਇਸ ਮੌਕੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਪੇਂਟ ਲੈ ਕੇ ਜਾ ਰਹੀ ਇਹ ਗੱਡੀ ਅਚਾਨਕ ਹੀ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾ ਗਈ ਅਤੇ ਤੇਜ਼ ਰਫ਼ਤਾਰ ਹੋਣ ਕਾਰਨ ਪਲਟ ਗਈ। ਇਸ ਸਬੰਧੀ ਪੁਲਿਸ ਵੱਲੋਂ ਹੋਰ ਲੋੜੀਂਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News