ਫ਼ਾਜ਼ਿਲਕਾ ਦੀ ਸਰਹੱਦ ’ਤੇ ਡਰੋਨ ਦਾ ਸ਼ੱਕ, ਇਲਾਕੇ ’ਚ ਚਲਾਈ ਸਰਚ ਮੁਹਿੰਮ
Monday, May 13, 2024 - 12:15 PM (IST)
ਫਾਜ਼ਿਲਕਾ (ਨਾਗਪਾਲ) – ਫਾਜ਼ਿਲਕਾ ਸੈਕਟਰ ’ਚ ਬੀਤੀ ਦੇਰ ਰਾਤ ਮੌਜਮ ਫਾਰਵਰਡ ’ਤੇ ਬਲਿੰਕਿੰਗ ਲਾਈਟਾਂ ਦਿਖਾਈ ਦਿੱਤੀਆਂ। ਜਿਥੇ ਡਰੋਨ ਦੀ ਹਰਕਤ ਦਾ ਸ਼ੱਕ ਹੋਣ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਡਰੋਨ ਹੋਣ ਦੇ ਸ਼ੱਕ ਬਾਰੇ ਬੀ. ਐੱਸ. ਐੱਫ ਦੇ ਅਧਿਕਾਰੀਆਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਇਸ ਮਾਮਲੇ ਦੇ ਸਬੰਧ ਵਿਚ ਡੀ. ਐੱਸ. ਪੀ. ਸ਼ੁਬੇਗ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਸੈਕਟਰ ਦੇ ਮੌਜਮ ਫਾਰਵਰਡ ’ਤੇ ਬੀਤੀ ਰਾਤ ਬਲਿੰਕਿੰਗ ਲਾਈਟਾਂ ਦਾ ਸ਼ੱਕ ਹੋਣ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਫਾਇਰ ਕੀਤੇ ਗਏ। ਇਹ ਬਲਿਕਿੰਗ ਲਾਈਟਾਂ ਪਾਕਿਸਤਾਨ ਵਾਲੇ ਪਾਸੇ ਪਰਤ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ’ਚ ਡਰੋਨ ਦੀ ਸ਼ੱਕੀ ਹਰਕਤ ਹੋਣ ਕਾਰਨ ਸਰਹੱਦੀ ਖੇਤਰ ’ਚ ਪੁਲਸ ਵੱਲੋਂ ਸਰਚ ਮੁਹਿੰਮ ਚਲਾਈ ਗਈ ਪਰ ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ।
ਇਹ ਵੀ ਪੜ੍ਹੋ - ਖੇਤੀ ਕਰਜ਼ੇ ਦਾ ਬੋਝ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8