ਪੁਲਸ ਨੇ ਸਰਚ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਲਾਹਣ ਕੀਤੀ ਬਰਾਮਦ
Wednesday, May 15, 2024 - 06:21 PM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ)- ਐੱਸ. ਐੱਚ. ਓ. ਥਾਣਾ ਫੱਤੂਢੀਂਗਾ ਐੱਸ. ਆਈ. ਕੰਵਰਜੀਤ ਸਿੰਘ ਬੱਲ ਅਤੇ ਐਕਸਾਈਜ਼ ਇੰਸਪੈਕਟਰ ਕਪੂਰਥਲਾ ਗੋਪਾਲ ਗੇਰਾ ਦੀ ਦੇਖ-ਰੇਖ ਹੇਠ ਪੁਲਸ ਟੀਮ ਨੇ ਮੰਡ ਏਰੀਆ ’ਚ ਸਰਚ ਆਪ੍ਰੇਸ਼ਨ ਕਰਕੇ ਬਿਆਸ ਦਰਿਆ ਨੇੜੇ ਮੰਡ ਏਰੀਆ ਦੀ ਸਰਚ ਕੀਤੀ ਗਈ। ਇਸ ਦੌਰਾਨ ਬਿਆਸ ਦਰਿਆ ਦੇ ਮੰਡ ਏਰੀਆ ਨੇੜੇ ਪਿੰਡ ਕਿਸ਼ਨ ਸਿੰਘ ਵਾਲਾ ਬਿਆਸ ਦਰਿਆ ’ਚ ਉਗੀ ਕਾਈ ਦੀ ਆੜ ’ਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਲਈ ਪਾਈ ਗਈ ਲਾਹਣ ਵੱਡੀ ਮਾਤਰਾ ’ਚ ਬਰਾਮਦ ਹੋਈ।
ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਟੋਏ ਪੁੱਟ ਕੇ ਤਰਪਾਲਾਂ ’ਚ ਪਾਈ ਹੋਈ 8500 ਕਿੱਲੋ ਲਾਹਣ ਬਰਾਮਦ ਹੋਈ, ਜਿਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਫੱਤੂਢੀਂਗਾ ’ਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਲਾਹਣ ਨੂੰ ਐਸਕਾਈਜ਼ ਇੰਸਪੈਕਟਰ ਵੱਲੋਂ ਮੌਕਾ ਪਰ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਸ. ਐੱਸ. ਪੀ. ਕਪੂਰਥਲਾ ਦੀਆ ਹਦਾਇਤਾਂ ਅਨੁਸਾਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵੱਧ ਤੋਂ ਵੱਧ ਬਰਾਮਦਗੀ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8