ਇਨ੍ਹਾਂ ਸਰਕਾਰੀ ਅਧਿਆਪਕਾਂ ’ਤੇ ਡਿੱਗ ਸਕਦੀ ਗਾਜ, ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ, ਪੜ੍ਹੋ Top 10

Saturday, Dec 24, 2022 - 08:42 PM (IST)

ਇਨ੍ਹਾਂ ਸਰਕਾਰੀ ਅਧਿਆਪਕਾਂ ’ਤੇ ਡਿੱਗ ਸਕਦੀ ਗਾਜ, ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ, ਪੜ੍ਹੋ Top 10

ਜਲੰਧਰ (ਬਿਊਰੋ) : ਗੁਰੂਹਰਸਹਾਏ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਫ਼ੌਜਾ ਸਿੰਘ ਸਰਾਰੀ ਵੱਲੋਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਸਿਆਸੀ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਅਧਿਆਪਕਾਂ ਦੀ ਜਾਂਚ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸੰਘੀ ਅਪੀਲ ਅਦਾਲਤ ਨੇ ਇੱਕ ਇਤਿਹਾਸਕ ਕਦਮ ਅੱਗੇ ਵਧਾਉਂਦਿਆਂ ਇੱਕ ਫ਼ੈਸਲਾ ਸੁਣਾਇਆ ਹੈ ਕਿ ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖ ਹੁਣ ਦਾੜ੍ਹੀ ਰੱਖ ਸਕਦੇ ਹਨ ਅਤੇ ਪੱਗ ਬੰਨ੍ਹ ਸਕਦੇ ਹਨ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਪੰਜਾਬ 'ਚ ਹੁਣ ਇਨ੍ਹਾਂ ਅਧਿਆਪਕਾਂ 'ਤੇ ਡਿੱਗ ਸਕਦੀ ਹੈ ਗਾਜ਼, ਕੈਬਨਿਟ ਮੰਤਰੀ ਨੇ ਜਾਰੀ ਕੀਤਾ ਪੱਤਰ

ਸਮੇਂ-ਸਮੇਂ ਦੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਤੋਂ ਸਿਆਸੀ ਗਤੀਵਿਧੀਆਂ ’ਚ ਆਪਣੀ ਪਛਾਣ ਬਣਾਉਣ ਲਈ ਅਧਿਆਪਕ ਸਿਆਸੀ ਗਤੀਵਿਧੀਆਂ ’ਚ ਤੇਜ਼ੀ ਨਾਲ ਹਿੱਸਾ ਲੈ ਰਹੇ ਸਨ। ਇਸ ਕਾਰਨ ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡੇ ਪੱਧਰ ’ਤੇ ਖਿਲਵਾੜ ਹੋ ਰਿਹਾ ਸੀ।

ਮਾਣ ਵਾਲੀ ਗੱਲ, ਅਮਰੀਕੀ ਮਰੀਨ 'ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ

ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸੰਘੀ ਅਪੀਲ ਅਦਾਲਤ ਨੇ ਇੱਕ ਇਤਿਹਾਸਕ ਕਦਮ ਅੱਗੇ ਵਧਾਉਂਦਿਆਂ ਇੱਕ ਫ਼ੈਸਲਾ ਸੁਣਾਇਆ ਹੈ ਕਿ ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖ ਹੁਣ ਦਾੜ੍ਹੀ ਰੱਖ ਸਕਦੇ ਹਨ ਅਤੇ ਪੱਗ ਬੰਨ੍ਹ ਸਕਦੇ ਹਨ। 

ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ’ਤੇ ਹਮਲਾ

 ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਸ ਨੇ 3 ਲੋਕਾਂ ਖ਼ਿਲਾਫ ਬਾਏ ਨੇਮ ਅਤੇ 10 ਤੋਂ 15 ਅਣਪਛਾਤਿਆਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐੱਨ. ਆਈ. ਏ. ਦੀ ਵੱਡੀ ਕਾਰਵਾਈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੀਤੀ ਰੇਡ

ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਟੀਮ) ਵਲੋਂ ਅਚਾਨਕ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਰੇਡ ਕਰਨ ਨਾਲ ਭੜਥੂ ਪੈ ਗਿਆ। ਦਰਅਸਲ ਐੱਨ. ਆਈ. ਏ. ਨੇ ਕਰਾਸ ਬਾਰਡਰ ਨਾਰਕੋ ਟੈਰਾਰਿਜ਼ਮ ਮਾਮਲੇ ਵਿਚ ਪੰਜਾਬ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਰੇਡ ਕੀਤੀ ਹੈ।

ਪਟਿਆਲਾ ਦੇ ਸਰਕਾਰੀ ਸਕੂਲ ’ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ

ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਅੰਦਰ ਮੇਗਾ ਮਾਪੇ ਅਤੇ ਅਧਿਆਪਕ ਮਿਲਣੀ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮਾਪੇ-ਅਧਿਆਪਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਟਿਆਲਾ ਦੇ ਇਕ ਸਰਕਾਰੀ ਸਕੂਲ ਵਿਚ ਪਹੁੰਚੇ। 

ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਟੀ. ਵੀ. ਸੀਰੀਅਲ ਦੇ ਸੈੱਟ ’ਤੇ ਲਿਆ ਫਾਹਾ

ਸਿਨੇਮਾ ਜਗਤ ਦੀ ਦੁਨੀਆ ਤੋਂ ਇਕ ਹੋਰ ਦੁੱਖ਼ਦਾਈ ਖ਼ਬਰ ਸਾਹਮਣੇ ਆਈ ਹੈ। ਸੋਨੀ ਸਬ ਟੀ. ਵੀ. ਦੇ ਸੀਰੀਅਲ 'ਅਲੀਬਾਬਾ: ਦਾਸਤਾਨ ਏ ਕਾਬੁਲ' ਦੀ ਪ੍ਰਮੁੱਖ ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਤੁਨਿਸ਼ਾ ਸ਼ਰਮਾ ਕਾਫ਼ੀ ਮਸ਼ਹੂਰ ਅਦਾਕਾਰਾ ਸੀ ਤੇ ਉਨ੍ਹਾਂ ਨੇ ਸੀਰੀਅਲ ਦੇ ਸੈੱਟ ’ਤੇ ਹੀ ਫਾਹਾ ਲੈ ਲਿਆ। 

ਸੰਗਰੂਰ ਦੇ ਝਾੜੋਂ ਪਿੰਡ ਦਾ ਵੱਡਾ ਫ਼ੈਸਲਾ, ਸੋਸ਼ਲ ਮੀਡੀਆ 'ਤੇ ਰੱਜ ਕੇ ਹੋ ਰਹੀ ਪੰਚਾਇਤ ਦੀ ਤਾਰੀਫ਼

 ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੇ ਨੌਜਵਾਨਾਂ ਅਤੇ ਪੰਚਾਇਤ ਨੇ ਸਾਂਝੇ ਤੌਰ 'ਤੇ ਪਿੰਡ ਵਿੱਚ ਤੰਬਾਕੂ, ਬੀੜੀ, ਸਿਗਰਟ ਤੇ ਜਰਦੇ ਦੀ ਵਿਕਰੀ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ  ਹੈ।  ਇਸ ਮਾਮਲੇ ਨੂੰ ਲੈ ਕੇ ਬਾਕਾਇਦਾ ਪਿੰਡ ਦੀ ਪੰਚਾਇਤ ਅਤੇ ਨੌਜਵਾਨ ਕਲੱਬ ਵੱਲੋਂ ਲਿਖਤੀ ਤੌਰ 'ਤੇ ਮਤਾ ਪਾਸ ਕੀਤਾ ਗਿਆ ਹੈ। 

ਮੋਹਾਲੀ ਦੇ ਸਰਕਾਰੀ ਸਕੂਲ 'ਚ ਤੇਜ਼ਧਾਰ ਹਥਿਆਰ ਲੈ ਕੇ ਵੜਿਆ ਵਿਦਿਆਰਥੀ, ਦੇਖਦੇ ਹੀ ਦੇਖਦੇ ਕਰਤਾ ਵੱਡਾ ਕਾਰਾ

ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੇ ਕੁੱਝ ਦੋਸਤਾਂ ਨਾਲ ਮਿਲ ਕੇ ਆਪਣੇ ਹੀ ਸਕੂਲ ਦੇ ਅਧਿਆਪਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਅਧਿਆਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।

ਲੁਧਿਆਣਾ ਤੋਂ ਵੱਡੀ ਖ਼ਬਰ : 40 ਕਰੋੜ ਦੀ ਹੈਰੋਇਨ ਸਣੇ 2 ਨੌਜਵਾਨ ਗ੍ਰਿਫ਼ਤਾਰ

ਇੱਥੇ ਐੱਸ. ਟੀ. ਐੱਫ. ਦੀ ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ।

 ਕੰਗਾਲ ਪਾਕਿਸਤਾਨ 'ਚ ਆਰਥਿਕ ਐਮਰਜੈਂਸੀ ਦਾ ਐਲਾਨ, ਸਰਕਾਰੀ ਮੁਲਾਜ਼ਮਾਂ 'ਤੇ ਡਿੱਗੀ ਗਾਜ

ਭਾਰੀ ਆਰਥਿਕ ਗਰੀਬੀ ਨਾਲ ਜੂਝ ਰਹੇ ਪਾਕਿਸਤਾਨ 'ਚ ਆਖਿਰਕਾਰ ਸਰਕਾਰ ਨੂੰ ਵਿੱਤੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਵਿੱਤੀ ਸੰਕਟ ਅਤੇ ਫੰਡਾਂ ਦੀ ਗੰਭੀਰ ਘਾਟ ਕਾਰਨ ਆਰਥਿਕ ਐਮਰਜੈਂਸੀ ਦੇ ਨਿਰਦੇਸ਼ ਜਾਰੀ ਕਰਨਾ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਹੋਰ ਵਿੱਤੀ ਤਬਾਹੀ ਦੇ ਨਤੀਜੇ ਵਜੋਂ ਜਨਤਕ ਤਨਖਾਹਾਂ ਵਿੱਚ ਰੁਕਾਵਟ ਆ ਸਕਦੀ ਹੈ। 


author

Manoj

Content Editor

Related News