ਦਰੱਖ਼ਤਾਂ ਨੂੰ ਬਚਾਉਣ ਲਈ ਪੇਂਟਿੰਗ ਨੂੰ ਬਣਾਇਆ ਹਥਿਆਰ
Monday, Aug 21, 2017 - 06:48 AM (IST)

ਫਾਜ਼ਿਲਕਾ,(ਨਾਗਪਾਲ)— ਫਾਜ਼ਿਲਕਾ 'ਚ ਹਰਿਆਲੀ ਵਧਾਉਣ ਦੇ ਲਈ ਕਈ ਸੰਸਥਾਵਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬੂਟੇ ਲਾਏ ਗਏ। ਸ਼ਹਿਰ ਦੇ ਇਕ ਪਰਿਵਾਰ ਨੇ ਦਰੱਖ਼ਤਾਂ 'ਤੇ ਸ਼ਾਨਦਾਰ ਫੋਟੋਆਂ ਦੀ ਪੇਂਟਿੰਗ ਕਰਕੇ ਜਿਥੇ ਲੋਕਾਂ ਨੂੰ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਸੁਨੇਹਾ ਦਿੱਤਾ ਹੈ, ਉਥੇ ਦਰੱਖ਼ਤਾਂ 'ਤੇ ਸਮਾਜਿਕ ਸੰਦੇਸ਼ ਲਿਖ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ। ਉਹ ਇਸ ਦੇ ਰਾਹੀਂ ਨਾ ਕੇਵਲ ਕੁਦਰਤ ਪ੍ਰੇਮ ਦੀ ਅਲਖ ਜਗਾ ਰਹੇ ਹਨ ਬਲਕਿ ਸਵੱਛ ਭਾਰਤ ਮੁਹਿੰਮ ਨੂੰ ਹੁਲਾਰਾ ਵੀ ਦੇ ਰਹੇ ਹਨ। ਉਨ੍ਹਾਂ ਦਰੱਖ਼ਤਾਂ ਨੂੰ ਬਚਾਉਣ ਲਈ ਪੇਂਟਿੰਗ ਨੂੰ ਹਥਿਆਰ ਬਣਾਇਆ ਹੈ।
ਦਰੱਖ਼ਤਾਂ 'ਤੇ ਪੇਂਟਿੰਗ ਦੇ ਰਾਹੀਂ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ ਨਵੀਂ ਆਬਾਦੀ ਵਾਸੀ ਅਤੇ ਇਤਿਹਾਸ 'ਤੇ ਕਿਤਾਬਾਂ ਲਿਖ ਚੁੱਕੇ ਲਛਮਣ ਦੋਸਤ ਅਤੇ ਉਨ੍ਹਾਂ ਦੀ ਪਤਨੀ ਸੰਤੋਸ਼ ਚੌਧਰੀ ਘਰ ਦਾ ਕੰਮ-ਕਾਜ ਨਿਪਟਾਉਣ ਮਗਰੋਂ ਫਾਜ਼ਿਲਕਾ 'ਚ ਵੱਖ-ਵੱਖ ਲੱਗੇ ਦਰੱਖ਼ਤਾਂ 'ਤੇ ਪੇਂਟਿੰਗ ਕਰਦੇ ਨਜ਼ਰ ਆਉਂਦੇ ਹਨ। ਉਹ ਇਸ ਕੰਮ ਨੂੰ ਆਪਣਾ ਸ਼ੌਕ ਅਤੇ ਅਨੂਠੀ ਸਮਾਜ-ਸੇਵਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਲੋਕ ਦਰੱਖ਼ਤਾਂ ਦੀ ਸੁੰਦਰਤਾ ਵੱਲ ਵੱਧ ਅਕਰਸ਼ਿਤ ਹੁੰਦੇ ਹਨ, ਇਸ ਕਾਰਨ ਦਰੱਖ਼ਤਾਂ 'ਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੁਨੇਹੇ ਲਿਖੇ ਜਾ ਰਹੇ ਹਨ। ਨਾਲ ਹੀ ਵਾਤਾਵਰਣ ਅਤੇ ਸਵੱਛ ਭਾਰਤ ਮੁਹਿੰਮ 'ਚ ਯੋਗਦਾਨ ਦਿੰਦੇ ਹਨ। ਉਨ੍ਹਾਂ ਦੇ ਇਸ ਕੰਮ 'ਚ ਵਿਸ਼ੂ ਤਨੇਜਾ, ਸੋਨੀਆ ਕੰਬੋਜ ਸਮੇਤ ਕਈ ਹੋਰ ਔਰਤਾਂ, ਲੜਕੀਆਂ ਅਤੇ ਬੱਚੇ ਵੀ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦਾ ਬਚਾ