ਕਿਸਾਨੀ ਘੋਲ ’ਚ ਸ਼ਾਮਲ ਟਿਕਰੀ ਸਰਹੱਦ ''ਤੇ ਇੱਕ ਹੋਰ ਨੌਜਵਾਨ ਦੀ ਹੋਈ ਮੌਤ

Wednesday, Dec 30, 2020 - 06:14 PM (IST)

ਕਿਸਾਨੀ ਘੋਲ ’ਚ ਸ਼ਾਮਲ ਟਿਕਰੀ ਸਰਹੱਦ ''ਤੇ ਇੱਕ ਹੋਰ ਨੌਜਵਾਨ ਦੀ ਹੋਈ ਮੌਤ

ਬੁਢਲਾਡਾ (ਬਾਂਸਲ): ਕਿਸਾਨ ਅੰਦੋਲਨ ’ਚ ਸ਼ਾਮਲ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਦੀ ਅਣਪਛਾਤੇ ਵਾਹਨ ਵਲੋ ਫੇਟ ਮਾਰਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਜਾਣਕਾਰੀ ਅਨੁਸਾਰ ਬੀਤੀ ਰਾਤ ਜਗਸੀਰ ਸਿੰਘ (31) ਪੁੱਤਰ ਜਰਨੈਲ ਸਿੰਘ ਵਾਸੀ ਭਾਦੜਾ ਟਿਕਰੀ ਬਾਰਡਰ ਤੋਂ ਨਜਦੀਕ ਪਕੋੜਾ ਚੌਕ ਵਿਖੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਅਣਪਛਾਤੇ ਵਾਹਨ ਵਲੋ ਉਕਤ ਨੌਜਵਾਨ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਜਗਸੀਰ ਸਿੰਘ ਦੀ ਮੌਕੇ ’ਤੇ ਮੋਤ ਹੋ ਗਈ।


author

Shyna

Content Editor

Related News