ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਮੁੜਦੇ ਯਾਤਰੀਆਂ ਦਾ ਥ੍ਰੀ-ਵ੍ਹੀਲਰ ਟ੍ਰੈਕਟਰ-ਟਰਾਲੀ ਨਾਲ ਟਕਰਾਇਆ, 10 ਜ਼ਖਮੀ
Saturday, Oct 25, 2025 - 05:55 AM (IST)
ਫਿਲੌਰ (ਭਾਖੜੀ) : ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੁੜਦੇ ਸਮੇਂ ਥ੍ਰੀ-ਵ੍ਹੀਲਰ ਟਰੈਕਟਰ-ਟਰਾਲੀ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋ ਗਿਆ। ਉਕਤ ਘਟਨਾ ਵਿਚ 10 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ। ਸੂਚਨਾ ਮੁਤਾਬਕ ਅੱਜ ਸਵੇਰੇ ਲੁਧਿਆਣਾ ਤੋਂ ਥ੍ਰੀ-ਵ੍ਹੀਲਰ ਵਿਚ ਸਵਾਰ ਹੋ ਕੇ 10 ਵਿਅਕਤੀ ਜਿਨ੍ਹਾਂ ’ਚ ਬੱਚੇ ਵੀ ਸ਼ਾਮਲ ਸਨ, ਨਕੋਦਰ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਸਨ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਲੁਧਿਆਣਾ ਘਰ ਜਾ ਰਹੇ ਸਨ ਤਾਂ ਫਿਲੌਰ ਦੇ ਨੂਰਮਹਿਲ ਰੋਡ ’ਤੇ ਸਿੰਗਲ ਟ੍ਰੈਕ ਹੋਣ ਕਾਰਨ ਦੂਜੇ ਪਾਸਿਓਂ ਟਰੈਕਟਰ-ਟਰਾਲੀ ਆ ਗਈ, ਜਿਸ ਨਾਲ ਟਕਰਾ ਕੇ ਥ੍ਰੀ-ਵ੍ਹੀਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ : ਭਲਕੇ Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਸਾਰਾ ਦਿਨ...
ਇਸ ਘਟਨਾ ਵਿਚ 10 ਵਿਅਕਤੀ ਜਿਨ੍ਹਾਂ ਵਿਚ ਔਰਤਾਂ, ਬੱਚੇ ਅਤੇ ਆਦਮੀ ਸ਼ਾਮਲ ਸਨ, ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਜ਼ਖਮੀਆਂ ਵਿਚ ਸਨੇਹਾ (30) ਪਤਨੀ ਸਾਗਰ ਵਾਸੀ ਲੁਧਿਆਣਾ, ਅਨਿਤਾ ਰਾਣੀ (55) ਪਤਨੀ ਮਦਨ ਲਾਲ ਵਾਸੀ ਲੁਧਿਆਣਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਡੀ. ਐੱਮ. ਸੀ. ਲੁਧਿਆਣਾ ’ਚ ਰੈਫਰ ਕਰ ਦਿੱਤਾ ਗਿਆ। ਜਦੋਂਕਿ ਮੁਸਕਾਨ (21) ਪਤਨੀ ਰਾਹੁਲ ਵਾਸੀ ਲੁਧਿਆਣਾ, ਸਾਗਰ (37) ਪੁੱਤਰ ਗੁਲਸ਼ਨ, ਰਾਹੁਲ (14) ਪੁੱਤਰ ਸਾਗਰ, ਸ਼ਿਵ ਕੁਮਾਰ (35) ਪੁੱਤਰ ਜੋਗ ਪ੍ਰਸਾਦ, ਰੁਨਜਨ (12) ਪੁੱਤਰ ਦੀਪਕ, ਇਸ਼ਾਨ (11) ਪੁੱਤਰ ਕ੍ਰਿਸ਼ਨ ਲਾਲ, ਅੰਸ਼ੁਮਨ (13) ਪੁੱਤਰ ਕ੍ਰਿਸ਼ਨ ਲਾਲ, ਮਦਨ ਲਾਲ (62) ਪੁੱਤਰ ਮੇਲਾ ਰਾਮ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕੁਝ ਦਾ ਇਲਾਜ ਦੇਰ ਸ਼ਾਮ ਤੱਕ ਫਿਲੌਰ ਵਿਚ ਹੀ ਚਲਦਾ ਰਿਹਾ, ਜਦੋਂਕਿ ਅੱਧੇ ਹੋਰ ਜ਼ਖਮੀਆਂ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
