ਤਿੰਨ ਯੂਨੀਅਨਾਂ ਨੇ ਮਿਲ ਕੇ ਕੀਤਾ ਐਲਾਨ, ਸਾਡੇ ਪਿੰਡਾਂ ’ਚ ਕੋਈ ਵੀ ਨੇਤਾ ਆਪਣੀ ਜ਼ਿੰਮੇਦਾਰੀ ’ਤੇ ਆਇਓ

Friday, Aug 20, 2021 - 06:05 PM (IST)

ਤਿੰਨ ਯੂਨੀਅਨਾਂ ਨੇ ਮਿਲ ਕੇ ਕੀਤਾ ਐਲਾਨ, ਸਾਡੇ ਪਿੰਡਾਂ ’ਚ ਕੋਈ ਵੀ ਨੇਤਾ ਆਪਣੀ ਜ਼ਿੰਮੇਦਾਰੀ ’ਤੇ ਆਇਓ

ਦੋਦਾ, ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਲਖਵੀਰ ਸ਼ਰਮਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਜਿਵੇਂ ਹੀ ਵੋਟਾਂ ਨਜ਼ਦੀਕ ਆ ਰਹੀਆਂ ਹਨ ਤਾਂ ਕਿਸਾਨਾਂ ਵੱਲੋਂ ਵੀ ਆਪਣਾ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿੰਡ ਕੋਟਲੀ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਕਿਸਾਨ ਯੂਨੀਅਨਾਂ ਨੇ ਇਕੱਤਰ ਹੋ ਕੇ ਇਹ ਫੈਸਲਾ ਕਰ ਦਿੱਤਾ ਹੈ। ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਪਿੰਡਾਂ ਵਿਚ ਕਿਸੇ ਵੀ ਆਗੂ ਨੂੰ ਦਾਖ਼ਲ ਨਹੀਂ ਹੋਣ ਦੇਣਗੇ।

ਕਿਸਾਨਾਂ ਆਗੂ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਕਿਰਤੀ ਕਿਸਾਨ ਯੂਨੀਅਨ ,ਭਾਕਿਯੂ ਉਗਰਾਹਾਂ ਅਤੇ ਏਕਤਾ ਸਿੱਧੂਪੁਰ ਵੱਲੋ ਸਾਂਝੇ ਤੌਰ ’ਤੇ ਇਹ ਸਮੂਹਿਕ ਫੈਸਲਾ ਲਿਆ ਕਿ ਜੇਕਰ ਕੋਈ ਵੀ ਕਿਸੇ ਪਾਰਟੀ ਦਾ ਲੀਡਰ ਪਿੰਡ ਵਿਚ ਆਵੇਗਾ ਤਾਂ ਉਸ ਦਾ ਅਸੀਂ ਵਿਰੋਧ ਕਰਾਂਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿਚ ਸਾਰੀਆਂ ਜਨਤਕ ਥਾਵਾਂ ’ਤੇ ਲੀਡਰਾਂ ਦੇ ਬਾਈਕਾਟ ਦੇ ਸਬੰਧ ਵਿੱਚ ਪੋਸਟਰ ਵੀ ਲਾਏ ਜਾਣਗੇ। ਉਨ੍ਹਾਂ ਨੇ ਸਾਂਝੇ ਤੌਰ ’ਤੇ ਉਨ੍ਹਾਂ ਨੂੰ ਇਹ ਚਿਤਾਵਨੀ ਦਿੰਦਿਆਂ ਸਿਆਸੀ ਲੀਡਰਾਂ ਨੂੰ ਆਖਿਆ ਕਿ ਉਹ ਕਿਸਾਨਾਂ ਦਾ ਸਾਥ ਦੇਣ ਨਹੀਂ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਕਿਸੇ ਵੀ ਹੱਦ ਤੱਕ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਜਿੰਨਾਂ ਚਿਰ ਖ਼ੇਤੀ ਕਾਨੂੰਨੀ ਰੱਦ ਨਹੀਂ ਹੋ ਜਾਂਦੇ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਮਜ਼ਦੂਰ ਮੌਜੂਦ ਸਨ।


author

Shyna

Content Editor

Related News