ਸਕੂਲੀ ਬੱਚਿਆਂ ਦੀ ਵਿਗੜੀ ਸਿਹਤ, ਹਸਪਤਾਲ ਪਹੁੰਚਾਉਣ ਵਾਲੇ ਫਾਰਮਾਸਿਸਟ ਨਾਲ ਹੀ ਤੱਤਾ ਹੋ ਗਿਆ ਡਾਕਟਰ

Friday, Aug 16, 2024 - 04:15 PM (IST)

ਸਮਰਾਲਾ (ਵਿਪਨ): ਸਮਰਾਲਾ ਵਿਖੇ 78ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਦੌਰਾਨ 3 ਬੱਚੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਫਾਰਮਾਸਿਸਟ ਅਤੇ ਡਾਕਟਰ ਵਿਚਾਲੇ ਬਹਿਸ ਵੀ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਡਿਪਟੀ ਕਮਿਸ਼ਨਰਾਂ ਮਗਰੋਂ IAS ਤੇ PCS ਅਫ਼ਸਰਾਂ ਦੀ ਵੀ ਹੋਈ ਬਦਲੀ

ਜਾਣਕਾਰੀ ਮੁਤਾਬਕ ਆਜ਼ਾਦੀ ਦਿਹਾੜੇ ਦੀ ਪਰੇਡ ਵਿਚ ਸ਼ਾਮਲ ਹੋਏ ਬੱਚਿਆਂ ਵਿਚੋਂ ਪਰੇਡ ਕਰਦੇ ਹੋਏ ਤਿੰਨ ਬੱਚੇ ਬੇਹੋਸ਼ ਹੋ ਕੇ ਡਿੱਗ ਗਏ ਤਾਂ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੱਥੇ ਵਰਨਣਯੋਗ ਗੱਲ ਇਹ ਹੈ ਕਿ ਜਦੋਂ ਬੱਚਿਆਂ ਨੂੰ 108 ਐਬੂਲੈਂਸ ਵਿਚ ਸਮਰਾਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਤਾਂ ਉਸ ਤੋਂ ਉਪਰੰਤ ਪਰੇਡ ਵਾਲੇ ਸਥਾਨ 'ਤੇ ਮੌਜੂਦ ਡਾਕਟਰ ਵੱਲੋਂ ਫਾਰਮਸਿਸਟ ਨੂੰ ਬੁਰਾ ਭਲਾ ਆਖਿਆ। ਉਸ ਨੇ ਫਾਰਮਾਸਿਸਟ ਨੂੰ ਕਿਹਾ ਕਿ ਤੁਸੀਂ ਮੇਰੀ ਆਗਿਆ ਤੋਂ ਬਗੈਰ ਬੱਚਿਆਂ ਨੂੰ ਹਸਪਤਾਲ ਕਿਉਂ ਲੈ ਕੇ ਗਏ ਹੋ , ਤਾਂ ਫਾਰਮਾਸਿਸਟ ਨੇ ਡਾਕਟਰ ਦੀ ਗੱਲ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਮੈਨੂੰ ਸਭ ਨਾਲੋਂ ਪਹਿਲਾਂ ਬੱਚਿਆਂ ਦੀ ਜਾਨ ਦੀ ਪ੍ਰਵਾਹ ਸੀ, ਇਹ ਗੱਲ ਸੁਣਦੇ ਹੀ ਡਾਕਟਰ ਨੇ ਫਾਰਮਾਸਿਸਟ ਨੂੰ ਧਮਕੀ ਦਿੱਤੀ ਕਿ ਮੇਰੇ ਦਿੱਤੇ ਗਏ ਨੋਟਿਸ ਦਾ ਜਵਾਬ ਦੇਣ ਨੂੰ ਤਿਆਰ ਰਹੋ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਵੱਡਾ ਐਕਸ਼ਨ! DGP ਨੇ ਟਵੀਟ ਕਰ ਦਿੱਤੀ ਜਾਣਕਾਰੀ

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਬੇਹੋਸ਼ ਹੋਣ ਦਾ ਕਾਰਨ ਇਹੋ ਹੀ ਦੱਸਿਆ ਕਿ ਬੱਚੇ ਖਾਲੀ ਪੇਟ ਸਨ। ਭੁੱਖੇ ਹੋਣ ਕਾਰਨ ਬੱਚੇ ਬੇਹੋਸ਼ ਹੋ ਕੇ ਡਿੱਗ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News