ਟਾਂਡਾ ''ਚ ਚੋਰੀ ਦੀਆਂ 3 ਵਾਰਦਾਤਾਂ

Thursday, Mar 08, 2018 - 02:02 AM (IST)

ਟਾਂਡਾ ਉੜਮੁੜ,  (ਪੰਡਿਤ, ਸ਼ਰਮਾ, ਮੋਮੀ)-  ਚੋਰਾਂ ਨੇ ਪਿੰਡ ਜਲਾਲਪੁਰ ਵਿਚ ਪ੍ਰਵਾਸੀ ਭਾਰਤੀਆਂ ਦੇ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਮਾਨ ਅਤੇ ਨਕਦੀ ਚੋਰੀ ਕਰ ਲਈ। ਚੋਰਾਂ ਨੇ ਪਰਿਵਾਰ ਸਮੇਤ ਬੈਲਜ਼ੀਅਮ 'ਚ ਰਹਿੰਦੇ ਲਖਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਦੀ ਬੰਦ ਪਈ ਕੋਠੀ ਦੇ ਦਰਵਾਜੇ ਅਤੇ ਪੇਟੀਆਂ ਨੂੰ ਤੋੜ ਫਰੋਲਾ-ਫਰਾਲੀ ਕੀਤੀ। ਚੋਰਾਂ ਵੱਲੋਂ ਕੀਤੇ ਨੁਕਸਾਨ ਦਾ ਪਤਾ ਲਖਵਿੰਦਰ ਦੇ ਕਿਸੇ ਰਿਸ਼ਤੇਦਾਰ ਜਾਂ ਲਖਵਿੰਦਰ ਸਿੰਘ ਵੱਲੋਂ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। 
ਚੋਰਾਂ ਨੇ ਉਕਤ ਘਰ ਦੇ ਨਾਲ ਲੱਗਦੇ ਹੀ ਪ੍ਰਵਾਸੀ ਭਾਰਤੀ ਹਰਬੰਸ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿਚੋਂ 50 ਹਜ਼ਾਰ ਰੁਪਏ ਦੀ ਨਕਦੀ, ਪਾਸਪੋਰਟ ਅਤੇ ਹੋਰ ਸਮਾਨ ਚੋਰੀ ਕਰ ਲਿਆ। ਜਿਸ ਸਮੇਂ ਚੋਰੀ ਦੀ ਵਾਰਦਾਤ ਹੋਈ ਘਰ ਵਿਚ ਗੁਰਮੀਤ ਕੌਰ ਅਤੇ ਉਸਦੀ ਬੇਟੀ ਮਨਦੀਪ ਕੌਰ ਮੌਜੂਦ ਸਨ। ਉਨ੍ਹਾਂ ਨੇ ਅੱਜ ਸਵੇਰੇ ਦੇਰ ਨਾਲ ਜਾਗ ਆਉਣ 'ਤੇ ਸ਼ੱਕ ਪ੍ਰਗਟ ਕੀਤਾ ਕਿ ਚੋਰਾਂ ਨੇ ਉਨਾਂ ਨੂੰ ਸੁੱਤੇ ਹੋਏ ਕੋਈ ਨਸ਼ੀਲੀ ਚੀਜ਼ ਸੁੰਘਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਤਰ੍ਹਾਂ ਚੋਰਾਂ ਨੇ ਦਾਰਾਪੁਰ (ਉੜਮੁੜ) ਵਿਚ ਵਿਨੋਦ ਕੁਮਾਰ ਪੁੱਤਰ ਹੰਸ ਰਾਜ ਦੇ ਸੋਨੂ ਫ਼ਰਨੀਚਰ ਤਿਆਰ ਕਰਨ ਵਾਲੀ ਦੁਕਾਨ ਵਿਚੋਂ ਡਰਿੱਲ ਮਸ਼ੀਨਾਂ, ਰੂਟਰ ਆਦਿ ਸਮੇਤ ਲਗਭਗ 40 ਹਜ਼ਾਰ ਰੁਪਏ ਦੇ ਔਜਾਰ ਚੋਰੀ ਕਰ ਲਏ।


Related News