ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ

Sunday, Dec 10, 2023 - 05:31 PM (IST)

ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਵਿਖੇ ਭਿਆਨਕ ਸੜਕਾ ਹਾਦਸਾ ਵਾਪਰਨ ਕਰਕੇ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਕਾਰ ਅਤੇ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਸੜਕ ਹਾਦਸੇ ਦਾ ਸ਼ਿਕਾਰ ਹੋਏ ਤਿੰਨੋਂ ਵਿਅਕਤੀ ਅੰਮ੍ਰਿਤਸਰ ਦੇ ਪਿੰਡ ਖਾਸਾ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਅਰਟਿਗਾ ਕਾਰ ਦੀ ਪਰਾਲੀ ਨਾਲ ਭਰੀ ਟਰਾਲੀ ਨਾਲ ਹੋਈ ਭਿਆਨਕ ਟੱਕਰ ਵਿਚ ਮੌਕੇ 'ਤੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ। 

PunjabKesari

ਇਸ ਸਬੰਧੀ ਗੱਡੀ ਦੇ ਮਾਲਕ ਗੁਰਪ੍ਰੀਤ ਸਿੰਘ ਗੋਪੀ ਉਮਰ ਕਰੀਬ (30) ਖਾਸਾ ਨਜ਼ਦੀਕ ਅਟਾਰੀ ਦੇ ਰਿਸ਼ਤੇਦਾਰ ਬਲਦੇਵ ਸਿੰਘ ਘਨੂੰਪੁਰ ਨੇ ਦੱਸਿਆ ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ (55) ਖਾਸਾ ਅਤੇ ਨਵਜੀਤ ਸਿੰਘ ਨਵ (28) ਖਾਸਾ, ਜਿਨ੍ਹਾਂ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਨੇ ਥੋੜੇ ਦਿਨਾਂ ਵਿਚ ਭਾਰਤ ਆਉਣਾ ਸੀ।

ਇਹ ਵੀ ਪੜ੍ਹੋ : '0' ਬਿਜਲੀ ਬਿੱਲ ਤੋਂ 62 ਹਜ਼ਾਰ ਤੱਕ ਪੁੱਜੇ ਬਿੱਲ ਨੂੰ ਵੇਖ ਕਿਸਾਨ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਹੈਰਾਨ ਕਰੇਗਾ ਮਾਮਲਾ

PunjabKesari

ਬਲਦੇਵ ਸਿੰਘ ਨੇ ਦੱਸਿਆ ਕਿ ਵਿਦੇਸ਼ ਰਹਿੰਦੇ ਭਰਾ ਲਈ ਇਹ ਤਿੰਨੇ ਨਵੀਂ ਗੱਡੀ ਖ਼ਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ ਅਤੇ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆਉਂਦੇ ਸਮੇਂ ਨਵਾਂਸ਼ਹਿਰ ਨੇੜੇ ਪਰਾਲੀ ਦੀਆਂ ਗੰਢਾਂ ਨਾਲ ਭਰੀ ਟਰਾਲੀ ਸੜਕ ਦੇ ਵਿਚਕਾਰ ਸੀ। ਇਸ ਦੌਰਾਨ ਆਉਂਦੇ ਸਮੇਂ ਖੜ੍ਹੀ ਟਰਾਲੀ ਵਿਚ ਪਿੱਛੇ ਤੋਂ ਨਵੀਂ ਕਾਰ ਅਰਟਿਗਾ ਟਕਰਾ ਗਈ, ਜਿਸ ਕਾਰਨ ਮੌਕੇ 'ਤੇ ਹੀ ਤਿੰਨਾਂ ਦੀ ਮੌਤ ਹੋ ਗਈ। ਮੌਕੇ ਉਤੇ ਪੁਲਸ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ : ਪਿਤਾ ਦੀ ਮੌਤ ’ਤੇ ਅੰਤਿਮ ਅਰਦਾਸ ’ਚ ਆਇਆ ਕੈਦੀ ਹੋਇਆ ਫਰਾਰ, ਪੁਲਸ ਨੂੰ ਪਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News