ਬਾਲੀਵੁੱਡ ਦਾ ਜਨੂੰਨ : ਸੈਫ ਅਲੀ ਖਾਨ ਨੂੰ ਮਿਲਣ ਸਾਈਕਲ ''ਤੇ ਨਿਕਲਿਆ ਇਹ ਵਿਅਕਤੀ

12/27/2022 9:43:47 PM

ਲੁਧਿਆਣਾ (ਮੋਹਿਨੀ) : ਬਾਲੀਵੁੱਡ ਦਾ ਬੁਖ਼ਾਰ ਹਮੇਸ਼ਾ ਪ੍ਰਸ਼ੰਸਕਾਂ ਦੇ ਹੌਸਲੇ ਬੁਲੰਦ ਰੱਖਦਾ ਹੈ। ਮਨਪਸੰਦ ਫਿਲਮ ਸਟਾਰ ਨੂੰ ਮਿਲਣ ਲਈ ਲੰਬੇ ਸਫ਼ਰ 'ਤੇ ਜਾਣ ਦਾ ਰੁਝਾਨ 2022 ਵਿੱਚ ਵੀ ਘੱਟ ਨਹੀਂ ਹੋਇਆ ਹੈ। ਸ਼ਹਿਰ ਦੀ ਗਰੇਵਾਲ ਕਾਲੋਨੀ 'ਚ ਰਹਿਣ ਵਾਲਾ ਮਿੰਟੂ ਇਕ ਵਾਰ ਫਿਰ ਆਪਣੇ ਚਹੇਤੇ ਸਟਾਰ ਸੈਫ ਅਲੀ ਖਾਨ ਨੂੰ ਮਿਲਣ ਲਈ ਸਾਈਕਲ 'ਤੇ ਰਵਾਨਾ ਹੋ ਗਿਆ ਹੈ। ਮਿੰਟੂ ਨੇ ਆਪਣੀ ਸਾਈਕਲ ਨੂੰ ਖਾਸ ਤੌਰ 'ਤੇ ਸੈਫ ਦੀਆਂ ਫੋਟੋਆਂ ਨਾਲ ਸਜਾਇਆ ਹੈ।

ਇਹ ਵੀ ਪੜ੍ਹੋ : ਇੰਨੇ ਦਿਨਾਂ ਦੇ ਪੁਲਸ ਰਿਮਾਂਡ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜਾਣੋ ਕਿਸ ਮਾਮਲੇ 'ਚ ਹੋਈ ਪੇਸ਼ੀ

ਮਿੰਟੂ ਨੇ ਜੈਕੇਟ ਦਿਖਾਉਂਦੇ ਹੋਏ ਦੱਸਿਆ ਕਿ ਉਸ ਨੂੰ 2001 'ਚ ਸੈਫ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਜੋ ਲਗਾਤਾਰ ਇਕ ਹਫ਼ਤਾ ਮੁੰਬਈ 'ਚ ਸੈਫ ਦੇ ਘਰ ਦੇ ਬਾਹਰ ਬੈਠਣ ਨਾਲ ਸੰਭਵ ਹੋਇਆ ਸੀ ਅਤੇ ਉਸ ਦੀ ਸ਼ਕਲ ਵੀ ਸੈਫ ਨਾਲ ਕੁਝ ਮਿਲਦੀ-ਜੁਲਦੀ ਹੈ, ਜਿਸ ਕਾਰਨ ਸੈਫ ਨੂੰ ਕਾਫੀ ਪਸੰਦ ਆਇਆ। ਮਿੰਟੂ ਨੇ ਦੱਸਿਆ ਕਿ ਸੈਫ਼ ਨੇ ਆਪਣੀ ਜੈਕਟ ਮੈਨੂੰ ਦੇ ਦਿੱਤੀ ਅਤੇ ਆਟੋਗ੍ਰਾਫ ਵੀ ਦਿੱਤਾ।

ਇਹ ਵੀ ਪੜ੍ਹੋ : ਅਮਨ ਅਰੋੜਾ ਵੱਲੋਂ ਪੁੱਡਾ ਭਵਨ 'ਚ ਚੈਕਿੰਗ, ਕੰਮ ਪ੍ਰਤੀ ਢਿੱਲਮੱਠ ਕਰਨ ਵਾਲੇ ਅਧਿਕਾਰੀਆਂ ਨੂੰ ਲੈ ਕੇ ਕਹੀ ਵੱਡੀ ਗੱਲ

ਸੈਫ ਨੇ ਇਹ ਜੈਕੇਟ 1996 'ਚ ਆਪਣੀ ਫਿਲਮ 'ਬਾਂਬੇ ਕਾ ਬਾਬੂ' ਦੇ ਇਕ ਗੀਤ 'ਚ ਪਾਈ ਸੀ। ਮਿੰਟੂ ਨੇ ਕਿਹਾ ਕਿ ਉਹ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਇਕ ਵਾਰ ਫਿਰ ਸੈਫ ਅਲੀ ਖਾਨ ਨੂੰ ਮਿਲਣ ਜਾ ਰਿਹਾ ਹੈ, ਕਿਉਂਕਿ ਉਸ ਦਾ ਸੁਪਨਾ ਹੈ ਕਿ ਉਹ ਫਿਲਮ 'ਚ ਸੈਫ ਨਾਲ ਛੋਟਾ ਜਿਹਾ ਰੋਲ ਕਰੇ। ਉਸ ਨੇ ਕਿਹਾ ਕਿ ਉਹ ਸਾਈਕਲ ਚਲਾ ਕੇ ਮੁੰਬਈ ਜਾਵੇਗਾ ਕਿਉਂਕਿ ਉਹ ਆਪਣੇ ਮਨਪਸੰਦ ਅਦਾਕਾਰ ਨੂੰ ਆਪਣਾ ਜਨੂੰਨ ਦਿਖਾਉਣਾ ਚਾਹੁੰਦਾ ਸੀ।


Mandeep Singh

Content Editor

Related News