ਚੋਰਾਂ ਨੇ 8 ਦੁਕਾਨਾਂ ਦੇ ਜਿੰਦਰੇ ਭੰਨ੍ਹ ਕੇ ਲੱਖਾਂ ਰੁਪਏ ਦੀ ਨਗਦੀ, ਕੱਪੜੇ, ਮੋਬਾਇਲ ਅਤੇ ਹੋਰ ਸਮਾਨ ਕੀਤਾ ਚੋਰੀ

Tuesday, Aug 06, 2024 - 12:05 PM (IST)

ਚੋਰਾਂ ਨੇ 8 ਦੁਕਾਨਾਂ ਦੇ ਜਿੰਦਰੇ ਭੰਨ੍ਹ ਕੇ ਲੱਖਾਂ ਰੁਪਏ ਦੀ ਨਗਦੀ, ਕੱਪੜੇ, ਮੋਬਾਇਲ ਅਤੇ ਹੋਰ ਸਮਾਨ ਕੀਤਾ ਚੋਰੀ

ਤਪਾ ਮੰਡੀ (ਸ਼ਾਮ,ਗਰਗ) : ਚੋਰਾਂ ਦੇ ਗਿਰੋਹ ਨੇ 5-6 ਅਗਸਤ ਦੀ ਵਿਚਕਾਰਲੀ ਰਾਤ ਨੂੰ 8 ਦੁਕਾਨਾਂ ਨੇ ਜਿੰਦਰੇ ਭੰਨ੍ਹ ਕੇ ਲੱਖਾਂ ਰੁਪਏ ਦੀ ਨਗਦੀ, ਲੱਖਾਂ ਰੁਪਏ ਦੇ ਮੋਬਾਇਲ, ਰੈਡੀਮੇਡ ਕੱਪੜੇ ਅਤੇ ਹੋਰ ਸਮਾਨ ਚੋਰੀ ਕਰ ਕਰ ਲਿਆ। ਇਸ ਵਾਰਦਾਤ ਕਾਰਣ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਸਦਰ ਬਾਜ਼ਾਰ 'ਚ ਧਰਨਾ ਲਗਾ ਕੇ ਪੁਲਸ ਪ੍ਰਸ਼ਾਸਨ ਖ਼ਿਲਾਫ ਰੋਸ ਪ੍ਰਗਟ ਕੀਤਾ। ਚੋਰਾਂ ਨੇ ਵਾਲਮੀਕਿ ਚੌਂਕ ‘ਚ ਸਥਿਤ ਬਬਲੀ ਮੈਡੀਕੌਜ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਉਸ ਦੀ ਦੁਕਾਨ ਦੇ ਸੈਂਟਰ ਲਾਕ ਖੋਲ੍ਹ ਕੇ ਅਤੇ ਸਾਈਡ ਲਾਕ ਖੋਲ੍ਹ ਕੇ ਦੁਕਾਨ ਅੰਦਰੋਂ 10 ਹਜ਼ਾਰ ਰੁਪਏ ਦੀ ਨਗਦੀ, ਡੀ.ਵੀ.ਆਰ.ਰਿਕਾਰਡਰ ਅਤੇ ਕੈਮਰਾ ਤੋੜ ਕੇ ਲੈ ਗਏ, ਜਿਸ ਕਾਰਨ ਉਸ ਦਾ 35 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਢਿਲਵਾਂ ਰੋਡ ਸਥਿਤ ਮੋਦੀ ਮੈਡੀਕਲ ਹਾਲ ਦੀ ਦੁਕਾਨ ਦਾ ਲੋਹੇ ਦੀ ਸਬਲ ਨਾਲ ਸ਼ਟਰ ਉਪਰ ਚੁੱਕ ਕੇ ਦੁਕਾਨ ਅੰਦਰੋਂ ਕੁਝ ਨਗਦੀ, ਸਦਰ ਬਾਜ਼ਾਰ ਸਥਿਤ ਲਵਲੀ ਮੈਡੀਕੌਜ ਦੀ ਦੁਕਾਨ ਦੇ ਮਾਲਕ ਸੁਰਿੰਦਰ ਬਦਰਾ ਨੇ ਦੱਸਿਆ ਕਿ 40 ਹਜ਼ਾਰ ਰੁਪਏ ਦੇ ਕਰੀਬ ਨਗਦੀ, ਤਨੇਜਾ ਕੁਲੈਕਸ਼ਨ ਰੈਡੀਮੇਡ ਦੁਕਾਨ ‘ਚੋਂ ਪੈਂਟਾਂ, ਸ਼ਰਟਾਂ, ਲੇਡੀਜ਼ ਸੂਟ, ਲੋਅਰ ਜਿਸ ਦੀ ਅੰਦਾਜਨ ਕੀਮਤ ਡੇਢ ਲੱਖ ਰੁਪਏ ਅਤੇ 7 ਹਜ਼ਾਰ ਰੁਪਏ ਬਣਦੀ ਹੈ ਤੋਂ ਇਲਾਵਾ ਨਗਦੀ ਚੋਰੀ ਕਰਕੇ ਲੈ ਗਏ।

ਇਸੇ ਤਰ੍ਹਾਂ ਗੁਰਦੁਆਰਾ ਬਾਬਾ ਨਾਮਦੇਵ ਨੇੜੇ ਬੀ. ਕੇ. ਟੈਲੀਕਾਮ ਦੇ ਮਾਲਕ ਆਤਮਾ ਰਾਮ ਪੁੱਤਰ ਪ੍ਰੀਤਮ ਰਾਮ ਵਾਸੀ ਬਾਜੀਗਰ ਬਸਤੀ ਦੀ ਦੁਕਾਨ 'ਚੋਂ  ਚੋਰ 1 ਲੱਖ 20 ਹਜ਼ਾਰ ਰੁਪਏ ਨਗਦੀ, ਲੱਖ ਰੁਪਏ ਦੇ ਮੋਬਾਇਲ ਅਤੇ ਡੀ.ਵੀ.ਆਰ ਅਤੇ ਕੈਮਰੇ ਤੋੜ ਕੇ ਨਾਲ ਲੈ ਗਏ। ਢਿਲਵਾਂ ਰੇਲਵੇ ਫਾਟਰ ਨੇੜੇ ਗਰਗ ਮੈਡੀਕਲ ਹਾਲ ਦੇ ਮਾਲਕ ਸੰਜੀਵ ਕੁਮਾਰ ਤਾਜੋਕੇ ਦੀ ਦੁਕਾਨ 'ਚੋਂ ਚੋਰ 35 ਹਜ਼ਾਰ ਰੁਪਏ ਦੇ ਕਰੀਬ ਨਗਦੀ ਤੋਂ ਇਲਾਵਾ ਨੈਣਾ ਫਾਰਮਾ ਦੀ ਦੁਕਾਨ ਦਾ ਜਿੰਦਰਾ ਤੋੜਿਆ ਪਰ ਬਚਾਅ ਰਿਹਾ ਅਤੇ ਨਾਲ ਦੀ ਦੁਕਾਨ ਦੇ ਰਾਮ ਐਂਡ ਕੰਪਨੀ ਦੇ ਮਾਲਕ ਰਮੇਸ਼ ਕੁਮਾਰ ਦੀ ਦੁਕਾਨ ਦੇ ਜਿੰਦਰੇ ਤੋੜਕੇ ਚੋਰ ਇਕ ਹਜ਼ਾਰ ਰੁਪਏ ਦੀ ਨਗਦੀ ਲੈ ਗਏ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਨੇ ਪਹਿਰੇਦਾਰਾਂ ਨੂੰ ਡਰਾ ਧਮਕਾ ਕੇ  ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਚੋਰਾਂ ਨੇ 5 ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਹੈ। 

ਇਸ ਮੌਕੇ ਪਹਿਰੇਦਾਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਚਾਰ ਚੋਰ ਇਕ ਸਵਿਫਟ ਕਾਰ ‘ਚ ਸਵਾਰ ਹੋਕੇ ਆਏ ਸਨ ਜਿਨ੍ਹਾਂ ਨੇ ਕਾਰਾਂ ਦੇ ਸ਼ੀਸ਼ਿਆਂ ਨੂੰ ਕਾਲੇ ਕੱਪੜਿਆਂ ਨਾਲ ਢੱਕਿਆ ਹੋਇਆ ਸੀ ਅਤੇ ਅਪਣੇ ਮੂੰਹ ਸਿਰ ਲਪੇਟੇ ਹੋਏ ਸਨ। ਇਕ ਹੋਰ ਰਾਹਗਿਰ ਮੱਖਣ ਜਿੰਦਲ ਜੋ ਸਵੇਰੇ ਹਾਈਵੇ 'ਤੇ ਸੈਰ ਕਰ ਰਿਹਾ ਸੀ ਦਾ ਕਹਿਣਾ ਹੈ ਕਿ ਇਕ ਚਿੱਟੇ ਰੰਗ ਦੀ ਕਾਰ ਜੋ ਅੰਦਰਲੇ ਅੱਡੇ ਵੱਲੋਂ ਤੇਜ਼ ਰਫਤਾਰ ਨਾਲ ਬਠਿੰਡਾ ਵੱਲ ਨੂੰ ਜਾਂਦੀ ਦੇਖੀ ਹੈ ਜਿਸ ਦੇ ਪਿੱਛੇ ਪੁਲਸ ਦੀ ਗੱਡੀ ਵੀ ਪਿੱਛਾ ਕਰ ਰਹੀ ਸੀ ਪਰ ਪਤਾ ਨਹੀਂ ਲੱਗਾ ਕਾਰ ਕਿਧਰ ਚਲੀ ਗਈ।

ਵਪਾਰੀਆਂ ਨੇ ਸਦਰ ਬਾਜ਼ਾਰ ‘ਚ ਆਪਣੇ-ਆਪਣੇ ਕਾਰੋਬਾਰ ਬੰਦ ਕਰਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸ਼ਹਿਰ ‘ਚ ਹਰ ਰੋਜ਼ ਮੋਟਰਸਾਇਕਲ ਚੋਰੀ, ਸਨੈਚਿੰਗ ਅਤੇ ਚੋਰੀਆਂ ਹੋ ਰਹੀਆਂ ਹਨ ਪਰ ਪੁਲਸ ਮੂਕ ਦਰਸ਼ਕ ਬਣ ਕੇ ਬੈਠੀ ਹੈ, ਪੁਲਸ ਦਾਅਵਾ ਕਰ ਰਹੀ ਹੈ ਕਿ ਪੁਲਸ ਪੈਟਰੋਲਿੰਗ ਕਰ ਰਹੀ ਹੈ, ਨਾਕੇ ਲਗਾ ਰਹੀ ਅਤੇ ਗਸ਼ਤ ਕਰ ਰਹੀ ਹੈ ਪਰ ਸਭ ਕੁਝ ਕਾਗਜ਼ਾਂ ‘ਚ ਹੀ ਹੋ ਰਿਹਾ ਹੈ। ਦੂਜੇ ਪਾਸੇ ਡੀ.ਐੱਸ.ਪੀ ਤਪਾ ਡਾ. ਮਾਨਵਜੀਤ ਸਿੰਘ ਸਿੱਧੂ, ਥਾਣਾ ਮੁੱਖੀ ਤਪਾ ਧਰਮ ਪਾਲ, ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਵਪਾਰੀਆਂ ਨੂੰ ਭਰੋਸਾ ਦਿੰਦਾ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਕਾਰ ਸਵਾਰ ਚੋਰ ਗਿਰੋਹ ਵੱਖ-ਵੱਖ ਕਈ ਸ਼ਹਿਰਾਂ ‘ਚ ਇਕੱਠੀਆਂ ਚੋਰੀਆਂ ਕਰਕੇ ਵਪਾਰੀਆਂ ਦੇ ਦੁਕਾਨਾਂ ‘ਚੋਂ ਚੋਰੀ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦੀ ਫੜ ਲਿਆ ਜਾਵੇਗਾ। 


author

Gurminder Singh

Content Editor

Related News