ਬੰਦ ਪਏ ਘਰ ''ਚ ਆ ਵੜੇ ਚੋਰ, ਉੱਪਰੋਂ ਆ ਗਿਆ ਮਾਲਕ ਤੇ ਫ਼ਿਰ...

Friday, Feb 21, 2025 - 03:42 PM (IST)

ਬੰਦ ਪਏ ਘਰ ''ਚ ਆ ਵੜੇ ਚੋਰ, ਉੱਪਰੋਂ ਆ ਗਿਆ ਮਾਲਕ ਤੇ ਫ਼ਿਰ...

ਖੰਨਾ (ਵਿਪਨ): ਖੰਨਾ ਦੀ ਪਾਸ਼ ਬੈਂਕ ਕਾਲੋਨੀ ਵਿਚ ਇਕ ਸੈਨੇਟਰੀ ਵਪਾਰੀ ਦੇ ਬੰਦ ਪਏ ਘਰ ਵਿਚ ਚੋਰੀ ਕਰਨ ਵੜੇ ਨੌਜਵਾਨਾਂ ਵਿਚੋਂ ਇਕ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਉਸ ਦਾ ਸਾਥੀ ਭੱਜਣ ਵਿਚ ਕਾਮਯਾਬ ਰਿਹਾ। ਇਸ ਗਿਰੋਹ ਨੇ ਤਕਰੀਬਨ 3 ਸਾਲਾਂ ਤੋਂ ਬੰਦ ਪਏ ਘਰ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਗਾਇਬ ਕਰ ਦਿੱਤਾ ਤੇ ਉਹ ਘਰ ਦੀਆਂ ਟੂਟੀਆਂ ਤਕ ਲਾਹ ਕੇ ਲੈ ਗਏ। ਆਖ਼ਿਰਕਾਰ ਲੋਕਾਂ ਨੇ ਟਰੈਪ ਲਗਾ ਕੇ ਉਸ ਨੂੰ ਕਾਬੂ ਕੀਤਾ। ਥਾਣਾ ਸਿਟੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - Punjab: ਕਿਸਾਨ ਦੇ Account 'ਚ ਸੀ ਕਰੋੜਾਂ ਰੁਪਏ, ਇਕ ਗਲਤੀ ਨਾਲ ਹੋ ਗਿਆ ਖ਼ਾਲੀ

ਸ਼ਹਿਰ ਦੇ ਨਾਮੀ ਸੈਨੇਟਰੀ ਵਪਾਰੀ ਆਦਰਸ਼ ਸੂਦ ਨੇ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ 45 ਸਾਲ ਪੁਰਾਣਾ ਘਰ ਹੈ। ਹੁਣ ਇਹ 3 ਸਾਲਾਂ ਤੋਂ ਬੰਦ ਪਿਆ ਹੈ, ਕਿਉਂਕਿ ਉਹ ਦੂਜੀ ਕੋਠੀ ਵਿਚ ਸ਼ਿਫਟ ਹੋ ਗਏ ਹਨ। ਕਾਫ਼ੀ ਸਮੇਂ ਤੋਂ ਇਸ ਘਰ ਵਿਚ ਚੋਰੀ ਹੋ ਰਹੀ ਸੀ। ਅੱਜ ਜਦੋਂ ਗੁਆਂਢੀ ਨੇ ਉਸ ਨੂੰ ਦੱਸਿਆ ਕਿ ਘਰ ਦੇ ਅੰਦਰੋਂ ਪਾਣੀ ਨਿਕਲ ਰਿਹਾ ਹੈ ਤਾਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਵੇਖਿਆ। ਇਸ ਦੌਰਾਨ ਘਰ ਦੇ ਅੰਦਰ 2 ਨੌਜਵਾਨ ਵੜੇ ਹੋਏ ਸਨ। ਇਨ੍ਹਾਂ ਵਿਚੋਂ ਇਕ ਤਾਂ ਫ਼ਰਾਰ ਹੋ ਗਿਆ, ਪਰ ਦੂਜੇ ਨੂੰ ਉਨ੍ਹਾਂ ਨੇ ਫੜ ਲਿਆ। ਘਰ ਦੇ ਅੰਦਰ ਵੇਖਿਆ ਗਿਆ ਤਾੰ ਸਾਰਾ ਸਾਮਾਨ ਚੋਰੀ ਹੋ ਚੁੱਕਿਆ ਸੀ। ਚੋਰ ਟੂਟੀਆਂ ਤਕ ਲਾਹ ਕੇ ਲੈ ਗਏ ਸਨ। ਇਸ ਤੋਂ ਇਲਾਵਾ ਚਾਂਦੀ ਦੇ ਭਾਂਡੇ, ਕੋਟ-ਪੈਂਟ, 20 ਹਜ਼ਾਰ ਨਕਦੀ ਆਦਿ ਸਮੇਤ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ। ਆਦਰਸ਼ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਹੈਲਪਲਾਈਨ ਨੰਬਰ 112 'ਤੇ ਫ਼ੋਨ ਕਰ ਕੇ ਪੁਲਸ ਨੂੰ ਸੱਦਿਆ ਤੇ ਫੜੇ ਗਏ ਚੋਰ ਨੂੰ ਉਨ੍ਹਾਂ ਹਵਾਲੇ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਅਗਲੇ ਹਫ਼ਤੇ ਤਕ...

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਦਲੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਆਦਰਸ਼ ਸੂਦ ਦੀ ਸ਼ਿਕਾਇਤ 'ਤੇ ਸ਼ਿਵਮ ਉਰਫ਼ ਸੰਨੀ ਤੇ ਰਾਹੁਲ ਵਾਸੀ ਖੰਨਾ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 331 (3), 305 ਤਹਿਤ ਕੇਸ ਦਰਜ ਕੀਤਾ ਹੈ। ਸ਼ਿਵਮ ਸੰਨੀ ਬਿੱਲਾਂ ਵਾਲੀ ਛਪੜੀ ਦਾ ਰਹਿਣ ਵਾਲਾ ਹੈ। ਉਸ ਨੂੰ ਮੌਕੇ 'ਤੇ ਲੋਕਾਂ ਨੇ ਕਾਬੂ ਕਰ ਲਿਆ ਸੀ। ਦੂਜੇ ਮੁਲਜ਼ਮ ਦੀ ਵੀ ਭਾਲ ਕੀਤੀ ਜਾ ਰਹੀ ਹੈ। ਸੰਨੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਗਿਰੋਹ ਦੇ ਹੋਰ ਕਿੰਨੇ ਮੈਂਬਰ ਹਨ ਤੇ ਕੌਣ-ਕੌਣ ਹਨ ਅਤੇ ਹੁਣ ਤਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News