ਚੋਰੀ ਕਰਨ ਲਈ ਘਰ ਅੰਦਰ ਵੜਿਆ ਚੋਰ ਫੜ੍ਹਿਆ

Saturday, Feb 17, 2024 - 05:11 PM (IST)

ਫਿਰੋਜ਼ਪੁਰ (ਮਲਹੋਤਰਾ) : ਬਸੰਤ ਪੰਚਮੀ ਦੀ ਰਾਤ ਢੇਰੀ ਬਾਜ਼ਾਰ ਸਥਿਤ ਇਕ ਢਾਬੇ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਚੋਰ ਅਗਲੀ ਰਾਤ ਫਿਰ ਢਾਬੇ ਦੇ ਪਿੱਛੇ ਸਥਿਤ ਇਕ ਘਰ ਅੰਦਰ ਵੜ ਗਿਆ। ਘਰ ਵਿਚ ਮੌਜੂਦ ਲੋਕਾਂ ਨੂੰ ਛੱਤ ’ਤੇ ਖੜਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਨ੍ਹਾਂ ਤੁਰੰਤ ਫੁਰਤੀ ਦਿਖਾਉਂਦੇ ਹੋਏ ਚੋਰ ਨੂੰ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।

ਲੋਕਾਂ ਵਲੋਂ ਚੋਰ ਕੋਲੋਂ ਕੀਤੀ ਗਈ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਉਸ ਨੇ ਹੀ ਇਕ ਦਿਨ ਪਹਿਲਾਂ ਢਾਬੇ ਵਿਚੋਂ ਹਜ਼ਾਰਾਂ ਰੁਪਏ ਚੋਰੀ ਕੀਤੇ ਸਨ। ਚੋਰ ਪੁਰਾਣੀ ਸਬਜ਼ੀ ਮੰਡੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
 


Babita

Content Editor

Related News