ਵਿਆਹ ’ਚ ਗਿਆ ਪਰਿਵਾਰ, ਘਰ ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

Wednesday, Nov 20, 2024 - 03:53 PM (IST)

ਵਿਆਹ ’ਚ ਗਿਆ ਪਰਿਵਾਰ, ਘਰ ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਚੰਡੀਗੜ੍ਹ (ਸੁਸ਼ੀਲ) : ਸੈਕਟਰ-43 ’ਚ ਬੰਦ ਮਕਾਨ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ। ਪਰਿਵਾਰ ਸ਼ਹਿਰ ਤੋਂ ਬਾਹਰ ਗਿਆ ਸੀ। ਸ਼ਿਕਾਇਤਕਰਤਾ ਸੁਰਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਖਰੜ ’ਚ ਉਹ ਪਰਿਵਾਰ ਨਾਲ 17 ਨਵੰਬਰ ਨੂੰ ਵਿਆਹ ’ਚ ਗਈ ਸੀ। ਰਾਤ ਕਰੀਬ ਇਕ ਵਜੇ ਵਾਪਸ ਆਏ ਤਾਂ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਕਮਰੇ ’ਚ ਸਾਮਾਨ ਖਿੱਲਰਿਆ ਸੀ।

ਅਲਮਾਰੀ ਦੇਖੀ ਤਾਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਸੀ। ਸੈਕਟਰ-36 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਪੀੜਤ ਅਨੁਸਾਰ ਚਾਰ ਕਿੱਟੀ ਸੈੱਟ, 2 ਸੇਨੇ ਦੀਆਂ ਚੂੜੀਆਂ, ਬਾਲੀ ਦੀਆਂ ਜੋੜੀਆਂ, ਦੋ ਟਾਪਸ, ਸੋਨੇ ਦੀਆਂ ਚਾਰ ਮੁੰਦਰੀਆਂ ਤੇ 90 ਹਜ਼ਾਰ ਰੁਪਏ ਚੋਰੀ ਹੋਏ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News