ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....
Tuesday, Nov 26, 2024 - 06:15 PM (IST)
ਨੈਸ਼ਨਲ ਡੈਸਕ- ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕਰਦੇ ਹੋਏ 7 ਦਿਨਾਂ ਦੇ ਅੰਦਰ ਕੈਂਸਰ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ, ਨਹੀਂ ਤਾਂ 850 ਕਰੋੜ ਰੁਪਏ ਦੇ ਮੁਆਵਜ਼ਾ ਦਾ ਦਾਅਵਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਕਾਨੂੰਨੀ ਨੋਟਿਸ ਛੱਤੀਸਗੜ੍ਹ ਸਿਵਲ ਸੋਸਾਇਟੀ ਵਲੋਂ ਭੇਜਿਆ ਗਿਆ ਹੈ। ਦਰਅਸਲ ਸ਼੍ਰੀ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਪਤਨੀ ਦੇ ਸਟੇਜ-4 ਕੈਂਸਰ ਦੀ ਰਿਕਵਰੀ ਨੂੰ ਨੈਚੁਰੋਪੈਥੀ ਪੈਥੀ ਡਾਈਟ ਅਤੇ ਲਾਈਫ ਸਟਾਈਲ ਨਾਲ ਕੀਤੇ ਜਾਣ ਦਾਅਵਾ ਕੀਤਾ ਸੀ। ਇਸੇ ਦਾਅਵੇ ਨੂੰ ਲੈ ਕੇ ਛੱਤੀਸਗੜ੍ਹ ਸਿਵਲ ਸੋਸਾਇਟੀ ਨੇ ਸਿੱਧੂ ਜੋੜੇ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ : 7 ਦਿਨਾਂ ਦੇ ਅੰਦਰ ਇਲਾਜ ਦੇ ਦਸਤਾਵੇਜ਼ ਪੇਸ਼ ਕਰੋ ਅਤੇ ਮੁਆਫ਼ੀ ਮੰਗੋ ਨਹੀਂ ਤਾਂ 100 ਮਿਲੀਅਨ ਡਾਲਰ (850 ਕਰੋੜ ਰੁਪਏ) ਦੇ ਮੁਆਵਜ਼ੇ ਦਾ ਦਾਅਵਾ ਕੀਤਾ ਜਾਵੇਗਾ।
ਸਿਵਲ ਸੋਸਾਇਟੀ ਨੇ ਇਹ ਵੀ ਕਿਹਾ ਕਿ ਪ੍ਰਮਾਣਿਤ ਦਸਤਾਵੇਜ਼ ਪੇਸ਼ ਕਰਨ ਦੇ ਨਾਲ ਹੀ ਇਸ ਤਰ੍ਹਾਂ ਦੀ ਗੁੰਮਰਾਹਕੁੰਨ ਜਾਣਕਾਰੀ ਦੇ ਸੰਬੰਧ 'ਚ ਸਪੱਸ਼ਟੀਕਰਨ ਦੇਣ ਅਤੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ। ਛੱਤੀਸਗੜ੍ਹ ਸਿਵਲ ਸੋਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਕੀ ਨੇ ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਕੇ ਕਿਹਾ ਕਿ ਹਾਲ ਹੀ 'ਚ ਤੁਹਾਡੇ ਪਤੀ ਨਵਜੋਤ ਸਿੰਘ ਸਿੱਧੂ ਨੇ ਤੁਹਾਡੇ ਕੈਂਸਰ ਰੋਗ ਦੇ ਸੰਬੰਧ 'ਚ ਅੰਮ੍ਰਿਤਸਰ ਸਥਿਤ ਤੁਹਾਡੇ ਘਰ ਇਕ ਪ੍ਰੈੱਸ ਕਾਨਫਰੰਸ ਕਰ ਕੇ ਖ਼ੁਲਾਸਾ ਕੀਤਾ ਕਿ ਤੁਸੀਂ ਸਟੇਜ-4 ਕੈਂਸਰ ਨੂੰ ਲਾਈਫ ਸਟਾਈਲ ਅਤੇ ਡਾਈਟ 'ਚ ਤਬਦੀਲੀ ਕਰ ਕੇ ਹਰਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ, ਸਿਰਫ਼ ਡਾਈਟ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਕੇ ਤੁਸੀਂ 40 ਦਿਨਾਂ 'ਚ ਕੈਂਸਰ ਨੂੰ ਹਰਾਇਆ ਹੈ। ਜਿਸ ਨੂੰ ਸੁਣ ਕੇ ਦੇਸ਼-ਵਿਦੇਸ਼ ਦੇ ਕੈਂਸਰ ਪੀੜਤ ਮਰੀਜ਼ ਅਤੇ ਐਲੋਪੈਥੀ ਮੈਡੀਸਿਨ ਦੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8