ਲੈਬ ’ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

Monday, Nov 25, 2024 - 03:14 PM (IST)

ਲੈਬ ’ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

ਬਠਿੰਡਾ (ਸੁਖਵਿੰਦਰ) : ਸਿਵਲ ਹਸਪਤਾਲ ’ਚ ਸਥਿਤ ਲੈਬ ’ਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਥਾਣਾ ਕੋਤਵਾਲੀ ’ਚ ਦਰਜ ਕਰਵਾਈ ਸ਼ਿਕਾਇਤ ’ਚ ਅਸ਼ੋਕ ਕੁਮਾਰ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਅਧੀਨ ਮਲੇਰੀਆ ਲੈਬ ਵਿਚ ਤਾਇਨਾਤ ਹੈ।

17 ਨਵੰਬਰ ਦੀ ਰਾਤ ਨੂੰ ਚੋਰਾਂ ਨੇ ਸਿਵਲ ਹਸਪਤਾਲ ਦੀ ਮਲੇਰੀਆ ਲੈਬ ’ਚ ਦਾਖ਼ਲ ਹੋ ਕੇ ਬਿਜਲੀ ਦੀਆਂ ਤਾਰਾਂ, ਸਵਿੱਚ, ਬਾਲਟੀਆਂ, ਹਾਟ ਪਲੇਟ, ਦਰਵਾਜ਼ੇ ਦੀਆਂ ਗੰਢਾਂ, 2 ਮਾਈਕ੍ਰੋਸਕੋਪ ਅਤੇ ਰਿਕਾਰਡ ਫਾਈਲਾਂ ਆਦਿ ਚੋਰੀ ਕਰ ਲਈਆਂ ਸਨ। ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ 10 ਹਜ਼ਾਰ ਰੁਪਏ ਬਣਦੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News