ਗੈਸ ਸਿਲੰਡਰ ਚੋਰੀ ਕਰਨ ਵਾਲਾ ਕਾਬੂ

Wednesday, Nov 20, 2024 - 05:34 PM (IST)

ਗੈਸ ਸਿਲੰਡਰ ਚੋਰੀ ਕਰਨ ਵਾਲਾ ਕਾਬੂ

ਖਰੜ (ਸ਼ਸ਼ੀ ਪਾਲ ਜੈਨ) : ਖਰੜ ਸਿਟੀ ਪੁਲਸ ਨੇ ਇੱਕ ਘਰ 'ਚੋਂ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ ਅਧੀਨ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਸਾਲੇ ਦੀ ਕੋਠੀ ਖਰੜ ਵਿਖੇ ਹੈ। ਉਸ ਵਿਚੋਂ ਕਿਸੇ ਨੇ ਗੈਸ ਸਿਲੰਡਰ ਚੋਰੀ ਕਰ ਲਿਆ ਸੀ। ਸਿਲੰਡਰ ਚੁੱਕਣ ਵਾਲਾ ਸੀ. ਸੀ. ਟੀ. ਵੀ. ਕੈਮਰੇ ਵਿਚ ਵਿਖਾਈ ਦੇ ਰਿਹਾ ਸੀ।

ਜਦੋਂ ਉਸਦੀ ਭਾਲ ਕੀਤੀ ਤਾਂ ਮੁਲਜਮ ਖਰੜ ਦੇ ਐੱਮ ਸੀ. ਪਾਰਕ ਕੋਲ ਮਿਲਿਆ, ਜਿਸਨੇ ਗੈਸ ਸਿਲੰਡਰ ਚੁੱਕਿਆ ਹੋਇਆ ਸੀ। ਉਸਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕੀਤਾ। ਖਰੜ ਦੀ ਅਦਾਲਤ ਵਲੋਂ ਮੁਲਜ਼ਮ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ।


author

Babita

Content Editor

Related News