ਭਾਰਤ 'ਚ 4 ਰੰਗਾਂ ਦੇ ਨੇ ਪਾਸਪੋਰਟ, ਤੁਹਾਡੇ ਕੋਲ ਕਿਹੜੇ ਰੰਗ ਦਾ? ਜਾਣੋ ਉਸ ਬਾਰੇ

07/24/2019 9:00:40 PM

ਨਵੀਂ ਦਿੱਲੀ - ਭਾਰਤ ਦਾ ਪਾਸਪੋਰਟ ਦੁਨੀਆ 'ਚ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਲਿਸਟ 'ਚ ਸ਼ਾਮਲ ਹੈ। ਹੁਣ ਭਾਰਤੀ ਬਿਨਾਂ ਵੀਜ਼ਾਂ ਦੇ ਲਈ ਕਈ ਦੇਸ਼ਾਂ ਦੀ ਯਾਤਰਾ ਵੀ ਕਰ ਸਕਦੇ ਹਨ। ਹਾਲ ਹੀ 'ਚ ਆਈ ਇਕ ਰਿਪੋਰਟ ਮੁਤਾਬਕ, ਭਾਰਤੀ ਪਾਸਪੋਰਟ 'ਤੇ ਕੁਝ ਦੇਸ਼ਾਂ 'ਚ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਵੀ ਉਪਲੱਬਧ ਹੈ ਪਰ ਇਸ ਦੇ ਨਾਲ ਕੀ ਤੁਹਾਨੂੰ ਪਤਾ ਹੈ ਕਿ ਭਾਰਤ 'ਚ ਹੀ 4 ਤਰ੍ਹਾਂ ਦੇ ਪਾਸਪੋਰਟ ਹੁੰਦੇ ਹਨ। ਇਨ੍ਹਾਂ ਦੇ ਬਿਨਾਂ ਵਿਦੇਸ਼ ਜਾਣਾ ਅਸੰਭਵ ਹੈ। ਨਾਲ ਹੀ ਚਾਰਾਂ ਪਾਸਪੋਰਟਾਂ ਦਾ ਮਹੱਤਵ ਵੱਖ-ਵੱਖ ਹੁੰਦਾ ਹੈ। ਆਓ ਜਾਣਦੇ ਇਨਾਂ ਬਾਰੇ:-

ਪਾਸਪੋਰਟਾਂ ਕਿਵੇਂ-ਕਿਵੇਂ ਰੰਗ ਦੇ ਆਧਾਰ 'ਤੇ

1. ਨੀਲੇ ਰੰਗ ਦਾ ਪਾਸਪੋਰਟ
ਕਿਸ ਲਈ ਹੁੰਦਾ ਹੈ ਨੀਲਾ ਰੰਗ - ਨੀਲੇ ਰੰਗ ਦਾ ਪਾਸਪੋਰਟ ਭਾਰਤ ਦੇ ਆਮ ਨਾਗਰਿਕਾਂ ਲਈ ਬਣਾਇਆ ਜਾਂਦਾ ਹੈ। ਨੀਲਾ ਰੰਗ ਭਾਰਤੀ ਨੂੰ ਰਿਪ੍ਰੈਜ਼ੈਂਟ ਕਰਦਾ ਹੈ ਅਤੇ ਉਸ ਨੂੰ ਆਫੀਸ਼ੀਅਲ ਅਤੇ ਡਿਪਲੋਮੈਟਸ ਤੋਂ ਅਲਗ ਰੱਖਣ ਲਈ ਸਰਕਾਰ ਨੇ ਇਹ ਫਰਕ ਪੈਦਾ ਕੀਤਾ ਹੈ। ਇਸ ਨਾਲ ਕਸਟਮ ਅਧਿਕਾਰੀਆਂ ਜਾਂ ਵਿਦੇਸ਼ 'ਚ ਪਾਸਪੋਰਟ ਚੈੱਕ ਕਰਨ ਵਾਲਿਆਂ ਨੂੰ ਵੀ ਆਈਡੈਂਟੀਫਿਕੇਸ਼ਨ 'ਚ ਆਸਾਨੀ ਹੁੰਦੀ ਹੈ।

PunjabKesari

ਡਿਟੈਲਸ - ਪਾਸਪੋਰਟ 'ਚ ਜਾਰੀ ਕੀਤੇ ਗਏ ਸ਼ਖਸ ਦਾ ਨਾਂ ਹੁੰਦਾ ਹੈ। ਉਸ ਦੀ ਜਨਮ ਤਰੀਕ, ਜਨਮ ਸਥਾਨ ਦਾ ਜ਼ਿਕਰ ਹੁੰਦਾ ਹੈ। ਨਾਲ ਹੀ ਉਸ ਦੀ ਫੋਟੋ, ਹਸਤਾਖਰ ਅਤੇ ਉਸ ਨਾਲ ਜੁੜੀ ਕੁਝ ਹੋਰ ਜਾਣਕਾਰੀਆਂ ਮੌਜੂਦ ਹੁੰਦੀ ਹੈ। ਪਾਸਪੋਰਟ ਨੂੰ ਇਕ ਸ਼ਖਸ ਦੀ ਪਛਾਣ ਦੇ ਸਭ ਤੋਂ ਪੁਖਤਾ ਦਸਤਾਵੇਜ਼ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਜਦੋਂ ਇਕ ਸ਼ਖਸ ਨੂੰ ਪਾਸਪੋਰਟ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਉਹ ਸ਼ਖਸ ਉਸ 'ਤੇ ਦੂਜੇ ਦੇਸ਼ ਦਾ ਵੀਜ਼ਾ ਲਵਾ ਕੇ ਯਾਤਰਾ ਕਰ ਸਕਦਾ ਹੈ।

2. ਚਿੱਟੇ ਰੰਗ ਦਾ ਪਾਸਪੋਰਟ
ਕਿਸ ਦੇ ਲਈ ਹੁੰਦਾ ਹੈ ਚਿੱਟਾ ਰੰਗ ਦਾ ਪਾਸਪੋਰਟ - ਚਿੱਟੇ ਰੰਗ ਦਾ ਪਾਸਪੋਰਟ ਗਵਰਨਮੈਂਟ ਆਫੀਸ਼ੀਅਲ ਨੂੰ ਰਿਪ੍ਰੈਜ਼ੈਂਟ ਕਰਦਾ ਹੈ। ਉਹ ਸ਼ਖਸ ਜੋ ਸਰਕਾਰੀ ਕੰਮਕਾਜ ਕਾਰਨ ਵਿਦੇਸ਼ ਦੀ ਯਾਤਰਾ ਕਰਦਾ ਹੈ ਉਸ ਨੂੰ ਇਹ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਇਹ ਆਫੀਸ਼ੀਅਲ ਦੀ ਆਈਡੇਂਟਿਟੀ ਲਈ ਹੁੰਦਾ ਹੈ। ਕਸਟਮ ਚੈਂਕਿੰਗ ਦੇ ਸਮੇਂ ਉਨ੍ਹਾਂ ਨੂੰ ਉਂਝ ਹੀ ਡੀਲ ਕੀਤਾ ਜਾਂਦਾ ਹੈ।

PunjabKesari

ਡਿਟੈਲਸ - ਚਿੱਟਾ ਪਾਸਪੋਰਟ ਦੇ ਬਿਨੈਕਾਰ ਨੂੰ ਪਾਸਪੋਰਟ ਪਾਉਣ ਲਈ ਇਕ ਵੱਖਰੀ ਐਪਲੀਕੇਸ਼ਨ ਦੇਣੀ ਪੈਂਦੀ ਹੈ, ਜਿਸ 'ਚ ਦੱਸਣਾ ਹੁੰਦਾ ਹੈ ਕਿ ਆਖਿਰ ਉਸ ਨੂੰ ਇਸ ਤਰ੍ਹਾਂ ਦੇ ਪਾਸਪੋਰਟ ਦੀ ਜ਼ਰੂਰਤ ਕਿਉਂ ਹੈ? ਚਿੱਟਾ ਪਾਸਪੋਰਟ ਰੱਖਣ ਵਾਲਿਆਂ ਨੂੰ ਕੁਝ ਸੁਵਿਧਾਵਾਂ ਵੀ ਮਿਲਦੀਆਂ ਹਨ।

3. ਮਹਿਰੂਨ ਰੰਗ ਦਾ ਪਾਸਪੋਰਟ
ਕਿਸ ਦੇ ਲਈ ਹੁੰਦਾ ਹੈ ਮਹਿਰੂਨ ਪਾਸਪੋਰਟ - ਇੰਡੀਅਨ ਡਿਪਲੋਮੈਟਸ ਅਤੇ ਸੀਨੀਅਰ ਗਵਰਨਮੈਂਟ ਆਫੀਸ਼ੀਅਲ (ਆਈ. ਪੀ. ਐੱਸ. ਆਈ. ਏ. ਐੱਸ. ਰੈਂਕ ਦੇ ਲੋਕ) ਨੂੰ ਮਹਿਰੂਨ ਰੰਗ ਦਾ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਹਾਈ ਕੁਆਲਿਟੀ ਪਾਸਪੋਰਟ ਲਈ ਅਲਗ ਤੋਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ। ਇਸ 'ਚ ਉਨ੍ਹਾਂ ਨੂੰ ਵਿਦੇਸ਼ਾਂ 'ਚ ਅੰਬੈਂਸੀ ਤੋਂ ਲੈ ਕੇ ਯਾਤਰਾ ਦੌਰਾਨ ਤੱਕ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਅ ਹਨ। ਦੱਸ ਦਈਏ ਕਿ ਇਨਾਂ ਲੋਕਾਂ ਨੂੰ ਵਿਦੇਸ਼ ਜਾਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ।

PunjabKesari

ਡਿਟੈਲਸ - ਡਿਪਲੋਮੈਟਿਕ ਪਾਸਪੋਰਟ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਹੁੰਦੇ ਹਨ ਜਾਂ ਫਿਰ ਸਰਕਾਰ ਦੇ ਨੁਮਾਇੰਦੇ, ਡਿਪਲੋਮੈਟਿਕ ਪਾਸਪੋਰਟ ਦਾ ਰੰਗ ਵੀ ਆਮ ਪਾਸਪੋਰਟਾਂ ਤੋਂ ਵੱਖਰਾ ਇਸ ਲਈ ਵੀ ਰੱਖਿਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੀ ਪਛਾਣ ਅਲਗ ਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਲਗ ਐਪਲੀਕੇਸ਼ਨ ਦੇਣੀ ਹੁੰਦੀ ਹੈ ਅਤੇ ਜਿਸ 'ਚ ਦੱਸਣਾ ਹੁੰਦਾ ਹੈ ਕਿ ਆਖਿਰ ਉਸ ਨੂੰ ਡਿਪਲੋਮੈਟਿਕ ਪਾਸਪੋਰਟ ਦੀ ਜ਼ਰੂਰਤ ਕਿਉਂ ਹੈ? ਵਿਦੇਸ਼ 'ਚ ਅਜਿਹੇ ਪਾਸਪੋਰਟ ਧਾਰਕ ਖਿਲਾਫ ਮੁਕੱਦਮਾ ਦਰਜ ਕਰਨਾ ਵੀ ਆਸਾਨ ਨਹੀਂ ਹੁੰਦਾ।

4. ਸੰਤਰੀ ਰੰਗ ਦਾ ਪਾਸਪੋਰਟ
ਕਿਨ੍ਹਾਂ ਲਈ ਬਣਦਾ ਹੈ ਇਹ ਸੰਤਰੀ ਪਾਸਪੋਰਟ - ਪਾਸਪੋਰਟ ਦਫਤਰ ਹੁਣ ਅਨਪੜ੍ਹ ਲੋਕਾਂ ਲਈ ਸੰਤਰੀ ਰੰਗ ਦਾ ਪਾਸਪੋਰਟ ਜਾਰੀ ਕਰੇਗਾ। ਇਹ ਪਾਸਪੋਰਟ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਵੇਗਾ, ਜੋ ਨਨ-ਮੈਟ੍ਰਿਕ ਹੈ ਜਾਂ ਜਿਨ੍ਹਾਂ ਕੋਲ ਵਿਦਿਅਕ ਯੋਗਤਾ ਦਾ ਕੋਈ ਪ੍ਰਮਾਣ ਪੱਤਰ ਨਹੀਂ ਹੈ।

PunjabKesari


Khushdeep Jassi

Content Editor

Related News