ਗੁਰਦੁਆਰੇ ਦੀ ਗੋਲਕ ਤੋੜ ਕੇ ਨਕਦੀ ਕੀਤੀ ਚੋਰੀ

Tuesday, Aug 15, 2017 - 12:15 AM (IST)

ਕਲਾਨੌਰ,   (ਮਨਮੋਹਨ)-  ਪਿੰਡ ਦੂਲਾਨੰਗਲ ਵਿਖੇ ਭੰਡਾਲ ਲਿੰਕ ਮਾਰਗ 'ਤੇ ਸਥਿਤ ਗੁਰਦੁਆਰਾ ਸਾਹਿਬ 'ਚੋਂ ਦੁਪਹਿਰ ਸਮੇਂ ਇਕ ਚੋਰ ਨੇ ਗੋਲਕ ਤੋੜ ਕੇ 7 ਹਜ਼ਾਰ ਰੁਪਏ ਚੋਰੀ ਕਰ ਲਏ ਪਰ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਚੋਰੀ ਕਰਨ ਦੀ ਘਟਨਾ ਕੈਦ ਹੋ ਗਈ। 
ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਰਛਪਾਲ ਸਿੰਘ, ਅਰਵਿੰਦਰ ਸਿੰਘ, ਦਲਬੀਰ ਸਿੰਘ ਆਦਿ ਨੇ ਦੱਸਿਆ ਕਿ ਦੁਪਹਿਰ 12 ਵਜੇ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਅੰਦਰ ਗੋਲਕ 'ਚੋਂ ਚੜ੍ਹਾਵੇ ਦੇ ਜੋ 7000 ਰੁਪਏ ਸਨ, ਚੋਰੀ ਕਰ ਲਏ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਕ ਸੇਵਾਦਾਰ ਗੁਰਦੁਆਰਾ ਸਾਹਿਬ ਅੰਦਰ ਪਾਠ ਕਰਨ ਲਈ ਪਹੁੰਚਿਆ ਤੇ ਦੇਖਿਆ ਕਿ ਗੋਲਕ ਟੁੱਟੀ ਹੋਈ ਸੀ ਅਤੇ ਉਸ ਨੇ ਇਸ ਘਟਨਾ ਸਬੰਧੀ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ ਜਦੋਂ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇਕ ਮੋਨਾ ਲੜਕਾ, ਜਿਸ ਨੇ ਸਿਰ ਵੀ ਨਹੀਂ ਢੱਕਿਆ ਹੋਇਆ ਸੀ, ਗੋਲਕ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਸੀ, ਦੀ ਫੁਟੇਜ ਕੈਮਰੇ 'ਚ ਕੈਦ ਹੋ ਚੁੱਕੀ ਸੀ। ਇਸ ਘਟਨਾ ਸਬੰਧੀ ਪੁਲਸ ਥਾਣਾ ਪੁਲ ਕੁੰਜ਼ਰ ਵਿਖੇ ਸੂਚਿਤ ਕਰ ਦਿੱਤਾ ਗਿਆ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਫੁਟੇਜ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਆਰੰਭ ਕਰਦਿਆਂ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Related News