ਚੋਰ ਸਕੂਟਰ ਦੀ ਡਿੱਗੀ ''ਚੋਂ 2 ਲੱਖ ਰੁਪਏ ਚੋਰੀ ਕਰ ਕੇ ਫਰਾਰ

Saturday, May 05, 2018 - 12:50 AM (IST)

ਗੁਰਦਾਸਪੁਰ, (ਵਿਨੋਦ)- ਅਣਪਛਾਤੇ ਲੁਟੇਰਿਆਂ ਨੇ ਇਕ ਆੜ੍ਹਤੀ ਦੇ ਸਕੂਟਰ ਦੀ ਡਿੱਗੀ ਨੂੰ ਤੋੜ ਕੇ ਉਸ ਦੇ ਵਿਚੋਂ 2 ਲੱਖ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਸਬੰਧੀ ਗੁਰਦਾਸਪੁਰ ਸਦਰ ਪੁਲਸ ਨੇ ਆੜ੍ਹਤੀ ਦੇ ਬਿਆਨ ਦੇ ਆਧਾਰ 'ਤੇ ਚੋਰਾਂ ਦੇ ਵਿਰੁੱਧ ਧਾਰਾ 379 ਅਧੀਨ ਕੇਸ ਦਰਜ ਕਰਕੇ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
ਪੀੜਤ ਆੜ੍ਹਤੀ ਹਰਭਜਨ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਰਾਜਪੁਰਾ ਨੇ ਗੁਰਦਾਸਪੁਰ ਸਦਰ ਪੁਲਸ ਨੂੰ ਦੱਸਿਆ ਕਿ ਉਹ ਪਿੰਡ ਗਜ਼ਨੀਪੁਰ ਫੋਕਲ ਪੁਆਇੰਟ 'ਤੇ ਆੜ੍ਹਤ ਦੀ ਦੁਕਾਨ ਕਰਦਾ ਹੈ। ਉਹ ਆਪਣੇ ਸਕੂਟਰ 'ਤੇ ਇਕ ਬੈਂਕ 'ਚੋਂ ਆਪਣੀ ਆੜ੍ਹਤ ਦਾ 3 ਲੱਖ ਰੁਪਏ ਕੱਢਵਾਉਣ ਵਾਸਤੇ ਆਇਆ ਸੀ । ਇਹ ਰੁਪਏ ਬੈਂਕ ਤੋਂ ਕੱਢਵਾ ਕੇ ਉਸ ਨੇ ਇਕ ਲੱਖ ਰੁਪਏ ਤਾਂ ਆਪਣੀ ਜੇਬ 'ਚ ਰੱਖ ਲਏ, ਜਦਕਿ 2 ਲੱਖ ਰੁਪਏ ਸਕੂਟਰ ਦੀ ਡਿੱਗੀ 'ਚ ਰੱਖ ਦਿੱਤੇ ਅਤੇ ਆਪਣੇ ਇਕ ਰਿਸ਼ਤੇਦਾਰ ਜੋ ਕਿ ਸਿਮਰਨ ਹਸਪਤਾਲ 'ਚ ਦਾਖਲ ਸੀ। ਉਸ ਦਾ ਪਤਾ ਕਰਨ ਦੇ ਲਈ ਅੰਦਰ ਚਲਾ ਗਿਆ, ਜਦ 15-20 ਮਿੰਟ ਬਾਅਦ ਹਸਪਤਾਲ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਉਸ ਦੇ ਸਕੂਟਰ ਦੀ ਡਿੱਗੀ ਟੁੱਟੀ ਹੋਈ ਸੀ ਅਤੇ ਉਸ ਵਿਚ ਰੱਖੇ 2 ਲੱਖ ਰੁਪਏ ਚੋਰੀ ਹੋ ਚੁੱਕੇ ਸੀ। ਗੁਰਦਾਸਪੁਰ ਸਦਰ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਹਸਪਤਾਲ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਸਮੇਤ ਹੋਰ ਢੰਗ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।


Related News