ਥਾਣੇ ਨੇੜਿਓਂ ਚੋਰੀ ਕਰ ਕੇ ਪੁਲਸ ਨੂੰ ਵੰਗਾਰ ਗਏ ਚੋਰ!

Thursday, Jul 18, 2024 - 03:52 PM (IST)

ਖੰਨਾ (ਵਿਪਨ ਭਾਰਦਵਾਜ): ਖੰਨਾ ਵਿਚ ਇਕ ਹਫ਼ਤੇ ਵਿਚ ਦੂਜੀ ਵਾਰ ਥਾਣੇ ਨੇੜਿਓਂ ਚੋਰੀ ਹੋਈ। ਇੱਥੇ ਅਮਲੋਹ ਰੋਡ 'ਤੇ ਸਿਟੀ ਥਾਣਾ 2 ਤੋਂ ਤਕਰੀਬਨ 300 ਮੀਟਰ ਦੂਰ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਗਏ ਅਤੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਚੋਰ ਜਾਂਦੇ ਹੋਏ ਕੈਮਰਿਆਂ ਦਾ ਡੀ.ਵੀ.ਆਰ. ਵੀ ਨਾਲ ਲੈ ਗਏ। ਦੱਸ ਦਈਏ ਕਿ ਅਜੇ ਵੀ 12 ਜੁਲਾਈ ਦੀ ਰਾਤ ਨੂੰ ਥਾਣੇ ਤੋਂ ਮਹਿਜ਼ 200 ਮੀਟਰ ਦੂਰ 2 ਦੁਕਾਨਾਂ ਦੇ ਸ਼ਟਰ ਤੋੜੇ ਗਏ ਸਨ, ਜਿਨ੍ਹਾਂ ਦੀ ਕੋਈ ਉੱਗ-ਸੁੱਗ ਨਹੀਂ ਲੱਗੀ। 

ਇਹ ਖ਼ਬਰ ਵੀ ਪੜ੍ਹੋ - ਆਸ਼ਿਕ ਨੇ ਪ੍ਰੇਮਿਕਾ ਨੂੰ ਘਰੋਂ ਭਜਾ ਕੇ ਭੇਜਿਆ ਵਿਦੇਸ਼, ਅਸਲੀਅਤ ਸਾਹਮਣੇ ਆਈ ਤਾਂ ਰਹਿ ਗਈ ਹੱਕੀ-ਬੱਕੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਜਾਨਕਾਰ ਸਵੇਰੇ ਜਿਮ ਜਾ ਰਹੇ ਸੀ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਦੇਖ ਕੇ ਤੁਰੰਤ ਉਨ੍ਹਾਂ ਨੂੰ ਫ਼ੋਨ ਕੀਤਾ। ਉਹ ਉਸੇ ਵੇਲੇ ਦੁਕਾਨ 'ਤੇ ਆ ਗਏ ਤੇ ਵੇਖਿਆ ਕਿ ਸ਼ਟਰ ਨੂੰ ਇਕ ਸਾਈਡ ਤੋਂ ਉਖਾੜ ਦਿੱਤਾ ਗਿਆ ਸੀ। ਉਨ੍ਹਾਂ ਦੇ ਮੈਡੀਕਲ ਸਟੋਰ ਤੋਂ ਕਾਫ਼ੀ ਸਾਮਾਨ ਚੋਰੀ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ

ਇਸੇ ਤਰ੍ਹਾਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਅਜਿਹੀਆਂ ਵਾਰਦਾਤਾਂ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News