ਪੁਲਸ ਦਾ ਵੱਡਾ ਅਫ਼ਸਰ ਦੱਸ ਮਾਰਦਾ ਸੀ ਦਬਕੇ, ਕੈਮਰਿਆਂ ''ਚ ਕੈਦ ਹੋਈ ਕਰਤੂਤ, ਲੋਕ ਵੀ ਰਹਿ ਗਏ ਹੈਰਾਨ
Sunday, Oct 25, 2026 - 01:55 PM (IST)
ਖੰਨਾ (ਵਿਪਨ) : ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਕਸਬਾ ਦੋਰਾਹਾ ਵਿਖੇ ਖ਼ੁਦ ਨੂੰ ਸੀਨੀਅਰ ਪੁਲਸ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਦਹਿਸ਼ਤ ਫੈਲਾਉਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ੱਕੀ ਵਿਅਕਤੀ ਪੁਲਸ ਦੀ ਵਰਦੀ ਪਾ ਕੇ, ਮੋਢਿਆਂ 'ਤੇ ਐੱਸ. ਐੱਸ. ਪੀ. ਦੇ ਸਟਾਰ ਅਤੇ ਆਈ. ਪੀ. ਐੱਸ. ਲਿਖਿਆ ਬੈਜ ਲਗਾ ਕੇ ਸਥਾਨਕ ਢਾਬਿਆਂ 'ਤੇ ਰੋਅਬ ਝਾੜਦਾ ਅਤੇ ਧਮਕੀਆਂ ਦਿੰਦਾ ਦੇਖਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਵੱਖ-ਵੱਖ ਦੁਕਾਨਾਂ ਅਤੇ ਢਾਬਿਆਂ 'ਤੇ ਪਹੁੰਚ ਕੇ ਖ਼ੁਦ ਨੂੰ ਵੱਡਾ ਪੁਲਸ ਅਫ਼ਸਰ ਦੱਸ ਕੇ ਦਬਕਾਉਂਦਾ ਰਿਹਾ। ਜਦੋਂ ਸਥਾਨਕ ਲੋਕਾਂ ਨੂੰ ਉਸ ਦੇ ਚਾਲ-ਚਲਣ ਅਤੇ ਗੱਲਾਂ 'ਤੇ ਸ਼ੱਕ ਹੋਇਆ ਤਾਂ ਉਹ ਹੱਥੋਪਾਈ ਅਤੇ ਕੁੱਟਮਾਰ 'ਤੇ ਉਤਾਰੂ ਹੋ ਗਿਆ।
ਇਹ ਵੀ ਪੜ੍ਹੋ : ਪਾਵਰਕਾਮ ਦਾ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਵੱਡਾ ਐਕਸ਼ਨ! ਬਿੱਲ ਨਾ ਭਰਨ ਵਾਲੇ ਹੋ ਜਾਣ ALERT
ਢਾਬੇ 'ਤੇ ਕੀਤੀ ਗਈ ਕੁੱਟਮਾਰ ਅਤੇ ਉਸ ਦੀ ਸਾਰੀ ਹਰਕਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਸ ਦੇ ਮੁਤਾਬਕ ਇਹ ਵਿਅਕਤੀ ਅਮਰਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਪਾਇਲ ਤਹਿਸੀਲ ਦੇ ਥਾਣਾ ਮਲੌਦ ਅਧੀਨ ਪਿੰਡ ਚੋਮੋ ਦਾ ਰਹਿਣੇ ਵਾਲਾ ਹੈ, ਜੋ ਕਿ ਪੰਜਾਬ ਰੇਲਵੇ ਪੁਲਸ ਜੀ. ਆਰ. ਪੀ. ਦੋਰਾਹਾ ਸਟੇਸ਼ਨ 'ਤੇ ਤਾਇਨਾਤ ਹੈ।
ਇਹ ਵੀ ਪੜ੍ਹੋ : ਪੰਜਾਬ : ਇੱਟਾਂ ਦੇ ਭੱਠਿਆਂ ਲਈ ਜਾਰੀ ਹੋਏ ਨਵੇਂ ਹੁਕਮ, ਲਾਜ਼ਮੀ ਕੀਤਾ ਗਿਆ ਆਹ ਕੰਮ
ਉਸ ਦੀ ਡਿਊਟੀ ਚੱਲ ਰਹੀ ਹੈ ਤਾਂ ਪੁਲਸ ਨੇ ਤੁਰੰਤ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਕੋਲੋਂ ਵਰਦੀ ਅਤੇ ਹੋਰ ਸਮਾਨ ਬਰਾਮਦ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲਿਆ ਜਾਵੇਗਾ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਸੰਬੰਧ ਵਿੱਚ ਖੰਨਾ ਪੁਲਸ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
