ਪੰਜਾਬ ਪੁਲਸ ਨੂੰ ਨਵੇਂ ਫਰਮਾਨ ਜਾਰੀ, ਸਰਦੀਆਂ ਦੀ ਵਰਦੀ ਨੂੰ ਲੈ ਕੇ ਜਾਰੀ ਹੋਏ ਹੁਕਮ

Friday, Oct 30, 2026 - 12:30 PM (IST)

ਪੰਜਾਬ ਪੁਲਸ ਨੂੰ ਨਵੇਂ ਫਰਮਾਨ ਜਾਰੀ, ਸਰਦੀਆਂ ਦੀ ਵਰਦੀ ਨੂੰ ਲੈ ਕੇ ਜਾਰੀ ਹੋਏ ਹੁਕਮ

ਚੰਡੀਗੜ੍ਹ- ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ਼ ਪੁਲਸ, ਚੰਡੀਗੜ੍ਹ ਦਫ਼ਤਰ ਵੱਲੋਂ ਸੂਬੇ ਦੇ ਸਮੂਹ ਪੁਲਸ ਮੁਲਾਜ਼ਮਾਂ ਲਈ ਸਰਦੀਆਂ ਦੀ ਵਰਦੀ ਪਾਉਣ ਦੇ  ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਪੰਜਾਬ ਪੁਲਸ ਦੇ ਸਾਰੇ ਰੈਂਕਾਂ ਲਈ ਸਰਦੀਆਂ ਦੀ ਵਰਦੀ 'ਚ ਤਬਦੀਲੀ 16 ਨਵੰਬਰ 2026 ਤੋਂ ਲਾਗੂ ਹੋਵੇਗੀ। ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ 15 ਨਵੰਬਰ 2026 ਤੱਕ ਸ਼ਾਮ/ਰਾਤ ਦੀ ਡਿਊਟੀ ਦੌਰਾਨ ਇੱਛਾ ਅਨੁਸਾਰ ਸਰਦੀਆਂ ਦੀ ਵਰਦੀ ਪਾਈ ਜਾ ਸਕਦੀ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਪੁਲਸ ਦਫ਼ਤਰਾਂ ਦੇ ਮੁਖੀਆਂ ਅਤੇ ਪੁਲਸ ਹੈੱਡਕੁਆਰਟਰ ਦੀਆਂ ਸਾਰੀਆਂ ਬ੍ਰਾਂਚਾਂ ਦੇ ਮੁਖੀਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦਰਗਾਹ ’ਤੇ ਮੱਥਾ ਟੇਕਣ ਆਏ  2 ਨੌਜਵਾਨਾਂ 'ਤੇ ਚੱਲੀਆਂ ਗੋਲੀਆਂ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News