ਵਾਹਨ ਚੋਰੀ ਦੇ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਮੋਟਰਸਾਈਕਲ ਤੇ ਐਕਟਿਵਾ ਬਰਾਮਦ

Sunday, Oct 25, 2026 - 11:31 AM (IST)

ਵਾਹਨ ਚੋਰੀ ਦੇ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਮੋਟਰਸਾਈਕਲ ਤੇ ਐਕਟਿਵਾ ਬਰਾਮਦ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਪੁਲਸ ਨੇ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਚੰਡੀਗੜ੍ਹ ਤੋਂ ਆਉਂਦੀ ਸਲਿੱਪ ਰੋਡ ’ਤੇ ਨਾਕਾਬੰਦੀ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ, ਜਦਕਿ ਉਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ। ਪੁਲਸ ਅਨੁਸਾਰ ਹਰਿ ਕ੍ਰਿਸ਼ਨਾ ਇਨਕਲੇਵ, ਬਲਟਾਣਾ ਵਾਸੀ ਰੇਹਾਨ ਪੁੱਤਰ ਸਹਿਜ਼ਾਦ ਨੇ ਸ਼ਿਕਾਇਤ ਦਿੱਤੀ ਸੀ ਕਿ 14 ਅਕਤੂਬਰ ਨੂੰ ਉਹ ਆਪਣਾ ਹੀਰੋ ਸਪਲੈਂਡਰ ਮੋਟਰਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰਕੇ ਰਾਮਲੀਲਾ ਗਰਾਊਂਡ ਗਿਆ ਸੀ। ਰਾਤ ਕਰੀਬ ਡੇਢ ਵਜੇ ਵਾਪਸ ਪਰਤਣ ’ਤੇ ਮੋਟਰਸਾਈਕਲ ਉੱਥੋਂ ਗਾਇਬ ਮਿਲਿਆ।

ਭਾਲ ਕਰਨ ਦੇ ਬਾਵਜੂਦ ਕੋਈ ਸੁਰਾਗ ਨਾ ਲੱਗਣ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਆਧਾਰ ’ਤੇ 23 ਅਕਤੂਬਰ ਨੂੰ ਥਾਣਾ ਜ਼ੀਰਕਪੁਰ ’ਚ ਕੇਸ ਦਰਜ ਕੀਤਾ ਗਿਆ। ਇਸ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਪੁਲਸ ਨੂੰ ਦੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗੇ। ਪੁਲਸ ਟੀਮ ਨੇ ਤਿੰਨਾਂ ਨੂੰ ਰੋਕ ਕੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦਵਿੰਦਰ ਸਾਹੂ ਪੁੱਤਰ ਅਜੈ ਸਾਹੂ, ਸੂਰਜ ਕੁਮਾਰ ਉਰਫ਼ ਨਿਖਿਲ ਪੁੱਤਰ ਬਲਜੀਤ ਬਹਾਦੁਰ, ਤੇ ਸਤਿਅਮ ਪੁੱਤਰ ਇੰਦਰ ਕੁਮਾਰ ਵਜੋਂ ਹੋਈ। ਪੁਲਸ ਮੁਤਾਬਕ ਉਨ੍ਹਾਂ ਦੇ ਕਬਜ਼ੇ ’ਚੋਂ ਸ਼ਿਕਾਇਤਕਰਤਾ ਦਾ ਚੋਰੀ ਹੋਇਆ ਮੋਟਰਸਾਈਕਲ ਨੰਬਰ ਯੂਪੀ20ਏਕਿਊ4025 ਬਰਾਮਦ ਹੋਇਆ। ਪੁੱਛਗਿੱਛ ਮਗਰੋਂ ਰਵਿੰਦਰਾ ਇਨਕਲੇਵ ਫੇਜ਼-2, ਬਲਟਾਣਾ ਵਾਸੀ ਐਲੇਕਸ ਜੈਕਬ ਪੁੱਤਰ ਵਿਸ਼ਾਲ ਜੈਕਬ ਨੂੰ ਵੀ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਦੌਰਾਨ ਐਕਟਿਵਾ ਨੰਬਰ ਐੱਚਆਰ03ਟੀ8123 ਬਰਾਮਦ ਕੀਤੀ ਗਈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਵਾਹਨ ਚੋਰੀ ਦੇ ਮਾਮਲੇ ਦੀਆਂ ਬਾਕੀ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News