ਗਰਲਫ੍ਰੈਂਡ ਘਰ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ, ਪੁਲਸ ਦੀ ਵੱਡੀ ਕਾਰਵਾਈ

Monday, Oct 26, 2026 - 11:43 AM (IST)

ਗਰਲਫ੍ਰੈਂਡ ਘਰ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਰਿਵਾਰ ਵੱਲੋਂ ਥਾਣੇ ਦਾ ਘਿਰਾਓ, ਪੁਲਸ ਦੀ ਵੱਡੀ ਕਾਰਵਾਈ

ਜਲੰਧਰ (ਵਰੁਣ, ਕੁਦੰਨ, ਪੰਕਜ)-ਆਨੰਦ ਨਗਰ ਵਿਚ ਜ਼ਹਿਰ ਖਾ ਕੇ ਗਰਲਫ੍ਰੈਂਡ ਦੇ ਘਰ ਵਿਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਓਮਵੀਰ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਥਾਣਾ ਨੰ.-1 ਦਾ ਘਿਰਾਓ ਕੀਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਦੋਸ਼ ਲਾਇਆ ਕਿ ਕਾਫ਼ੀ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਕੋਈ ਕੇਸ ਦਰਜ ਨਹੀਂ ਕੀਤਾ, ਜਦਕਿ ਓਮਵੀਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਛੱਡਿਆ ਸੀ। ਥਾਣਾ ਨੰ.-1 ਦੇ ਬਾਹਰ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਗਰਲਫ੍ਰੈਂਡ, ਉਸ ਦੀ ਮਾਂ, ਚਚੇਰੀ ਭੈਣ, ਉਸ ਦੇ ਬੁਆਏਫ੍ਰੈਂਡ ਅਤੇ ਹੋਰਨਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ’ਤੇ ਐੱਫ਼. ਆਈ. ਆਰ. ਦਰਜ ਕਰ ਲਈ ਗਈ।

ਇਹ ਵੀ ਪੜ੍ਹੋ: ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਹਸਪਤਾਲ ਤੋਂ ਵਾਇਰਲ ਵੀਡੀਓ ਬਾਰੇ ਭਰਾ ਦਾ ਖ਼ੁਲਾਸਾ!

ਇਸ ਤੋਂ ਪਹਿਲਾਂ ਓਮਵੀਰ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰ.-1 ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਓਮਵੀਰ ਦੀ ਹੱਤਿਆ ਹੋਈ ਹੈ। ਹਾਲਾਂਕਿ ਉਦੋਂ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਐਕਸ਼ਨ ਲੈਣ ਦੀ ਗੱਲ ਕਹਿ ਕੇ ਮਾਮਲਾ ਸ਼ਾਂਤ ਕਰਵਾ ਲਿਆ ਸੀ ਪਰ ਐਤਵਾਰ ਤੱਕ ਜਦੋਂ ਪੁਲਸ ਓਮਵੀਰ ਦੇ ਸੁਸਾਈਡ ਕੇਸ ਵਿਚ ਕੋਈ ਅਪਡੇਟ ਨਹੀਂ ਦੇ ਸਕੀ ਤਾਂ ਉਸ ਦੇ ਪਰਿਵਾਰ ਵਾਲੇ ਭੜਕ ਗਏ। ਓਮਵੀਰ ਨੂੰ ਇਨਸਾਫ ਦਿਵਾਉਣ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਥਾਣਾ ਨੰ.-1 ਦੇ ਬਾਹਰ ਧਰਨਾ ਦੇ ਦਿੱਤਾ ਅਤੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਮ੍ਰਿਤਕ ਨੌਜਵਾਨ ਦੀ ਭੈਣ ਦੇ ਹੱਥ ਵਿਚ ਉਸ ਦੇ ਭਰਾ ਅਤੇ ਉਸ ਦੀ ਗਰਲਫ੍ਰੈਂਡ ਦੀ ਤਸਵੀਰ ਵੀ ਸੀ। ਜਿਉਂ ਹੀ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਕੇਸ ਦਰਜ ਕਰ ਰਹੇ ਹਨ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੂੰ ਪੁਲਸ ਨੇ ਸ਼ਾਂਤ ਕੀਤਾ ਅਤੇ ਧਰਨਾ ਚੁਕਵਾ ਦਿੱਤਾ।

PunjabKesari

ਇਹ ਵੀ ਪੜ੍ਹੋ: ਪੰਜਾਬ: ਪਿਓ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ! ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ, ਪੁੱਤਰ ਦੀ ਮੌਤ

ਦੇਰ ਸ਼ਾਮ ਏ. ਸੀ. ਪੀ. ਨਾਰਥ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਨੰ.-1 ਵਿਚ ਬੀ. ਐੱਨ. ਐੱਸ. ਦੀ ਧਾਰਾ 108 ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਨੰ.-1 ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਵਿਚ ਮ੍ਰਿਤਕ ਯੁਵਕ ਓਮਵੀਰ ਦੀ ਗਰਲਫ੍ਰੈਂਡ, ਉਸ ਦੀ ਮਾਂ, ਚਚੇਰੀ ਭੈਣ, ਉਸ ਦੇ ਬੁਆਏਫ੍ਰੈਂਡ ਸਮੇਤ ਅੱਧੀ ਦਰਜਨ ਲੋਕ ਨਾਮਜ਼ਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਜਲਦ ਉਕਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। 

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੰਦਨਪੁਰ ਦਾ ਰਹਿਣ ਵਾਲਾ ਓਮਵੀਰ ਆਨੰਦ ਨਗਰ ਵਿਚ ਰਹਿੰਦੀ ਆਪਣੀ ਗਰਲਫ੍ਰੈਂਡ ਦੇ ਘਰ ਜ਼ਹਿਰ ਨਿਗਲ ਕੇ ਪਹੁੰਚ ਗਿਆ ਸੀ। ਓਮਵੀਰ ਨੇ ਘਰ ਵਿਚ ਜਾ ਕੇ ਆਪਣੀ ਗਰਲਫ੍ਰੈਂਡ ਅਤੇ ਉਸ ਦੀ ਮਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਖੁਦ ਵੀ ਹੇਠਾਂ ਡਿੱਗ ਗਿਆ ਅਤੇ ਕੁਝ ਮਿੰਟਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਉਸ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਸੀ, ਜਿਸ ਵਿਚ ਓਮਵੀਰ ਨੇ ਲਿਖਿਆ ਸੀ ਕਿ ਉਸ ਦੀ ਗਰਲਫ੍ਰੈਂਡ ਨੇ ਅਚਾਨਕ ਉਸ ਨੂੰ ਛੱਡ ਦਿੱਤਾ ਅਤੇ ਕਿਸੇ ਹੋਰ ਨੌਜਵਾਨ ਨਾਲ ਦੋਸਤੀ ਕਰ ਲਈ। ਇਹ ਗੱਲ ਉਹ ਸਹਿ ਨਹੀਂ ਸਕਿਆ ਅਤੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੲੀ ਸੀ। ਓਮਵੀਰ ਨੇ ਸੁਸਾਈਡ ਨੋਟ ਦੀ ਫੋਟੋ ਖਿੱਚ ਕੇ ਆਪਣੀ ਚੰਡੀਗੜ੍ਹ ਰਹਿੰਦੀ ਭੈਣ ਨੂੰ ਵੀ ਭੇਜੀ ਸੀ।

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਰੂਸ ਗਏ ਦਸੂਹਾ ਦੇ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਸਹਾਰਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News