ਜਲੰਧਰ ਦੇ ਬੱਸ ਸਟੈਂਡ ''ਤੇ ਪਰਸ ਚੋਰੀ ਕਰਦੀਆਂ ਔਰਤਾਂ ਕਾਬੂ, ਜੰਮ ਕੇ ਕੀਤੀ ਛਿੱਤਰ ਪਰੇਡ

Friday, Oct 23, 2026 - 06:52 PM (IST)

ਜਲੰਧਰ ਦੇ ਬੱਸ ਸਟੈਂਡ ''ਤੇ ਪਰਸ ਚੋਰੀ ਕਰਦੀਆਂ ਔਰਤਾਂ ਕਾਬੂ, ਜੰਮ ਕੇ ਕੀਤੀ ਛਿੱਤਰ ਪਰੇਡ

ਜਲੰਧਰ (ਸੋਨੂੰ)- ਨਕੋਦਰ ਬੱਸ ਸਟੈਂਡ 'ਤੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਤ 2 ਅੱਧਖੜ ਉਮਰ ਦੀਆਂ ਔਰਤਾਂ ਵੱਲੋਂ ਮਹਿਲਾ ਯਾਤਰੀ ਦਾ ਪਰਸ ਚੋਰੀ ਕਰ ਲਿਆ ਗਿਆ। ਘਟਨਾ ਨੂੰ ਅੰਜਾਮ ਦੇਣ ਮਗਰੋਂ ਔਰਤਾਂ ਮੌਕੇ ਤੋਂ ਫ਼ਰਾਰ ਹੋ ਗਈਆਂ। ਇਸ ਦੌਰਾਨ ਮਹਿਲਾ ਯਾਤਰੀ ਨੇ ਬਹਾਦਰੀ ਵਿਖਾਉਂਦੇ ਭੱਜ ਰਹੀਆਂ ਔਰਤਾਂ ਦਾ ਪਿੱਛਾ ਕਰਦੇ ਇਕ ਔਰਤ ਨੂੰ ਕਾਬੂ ਕਰ ਲਿਆ। ਹੰਗਾਮਾ ਹੋਣ ਮਗਰੋਂ ਭੀੜ ਦਾ ਫਾਇਦਾ ਉਠਾ ਕੇ ਮੁਲਜ਼ਮਾਂ ਦੀ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਈ ਪਰ ਦੂਜੀ ਸਨੈਚਰ ਔਰਤ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਗਈ। ਦਰਅਸਲ 50 ਸਾਲ ਦੀਆਂ 2 ਔਰਤਾਂ ਬੱਸ ਸਟੈਂਡ 'ਤੇ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ।

ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਰੂਪਨਗਰ 'ਚ ਸਮਾਂ ਤੈਅ, DC ਵੱਲੋਂ ਹੁਕਮ ਜਾਰੀ

PunjabKesari

ਇਸੇ ਦੌਰਾਨ 2 ਸ਼ੱਕੀ ਔਰਤਾਂ ਉੱਥੇ ਪਹੁੰਚੀਆਂ ਅਤੇ ਮੌਕਾ ਪਾਉਂਦਿਆਂ ਇਕ ਔਰਤ ਦੇ ਬੈਗ 'ਚੋਂ ਪਰਸ ਚੁੱਕ ਲਿਆ। ਕੁਝ ਹੀ ਪਲਾਂ 'ਚ ਪੀੜਤ ਔਰਤਾਂ ਨੂੰ ਚੋਰੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਭੱਜ ਰਹੀਆਂ ਔਰਤਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਔਰਤਾਂ ਨੇ ਹਿੰਮਤ ਵਿਖਾਉਂਦੇ ਬੱਸ ਸਟੈਂਡ ਦੇ ਅੰਦਰ ਹੀ ਕੁਝ ਦੂਰੀ 'ਤੇ ਕਪੂਰਥਲਾ ਕਾਊਂਟਰ ਦੇ ਕੋਲ ਪਰਸ ਚੋਰੀ ਕਰਨ ਵਾਲੀ ਇਕ ਔਰਤ ਨੂੰ ਦਬੋਚਿਆ, ਜਦਕਿ ਉਸ ਦੀ ਸਾਥੀ ਖਿਸਕ ਗਈ। ਫੜੇ ਜਾਣ ਤੋਂ ਬਾਅਦ ਪੀੜਤ ਔਰਤਾਂ ਨੇ ਪਰਸ ਚੋਰੀ ਕਰਨ ਵਾਲੀ ਦੀ ਛਿੱਤਰ-ਪਰੇਡ ਕੀਤੀ। 

ਇਸੇ ਦੌਰਾਨ ਕੁਝ ਲੋਕਾਂ ਨੇ ਬਚਾਅ ਕੀਤਾ ਤਾਂ ਉਸ ਤੋਂ ਔਰਤ ਛੁੱਟ ਗਈ ਅਤੇ ਉੱਥੋਂ ਭੱਜ ਨਿਕਲੀ। ਇਸ ਨਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ, ਜਿਨ੍ਹਾਂ ਮਹਿਲਾ ਯਾਤਰੀਆਂ ਦਾ ਪਰਸ ਚੋਰੀ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪਰਸ 'ਚ ਕਰੀਬ 5 ਹਜ਼ਾਰ ਰੁਪਏ ਸਨ। ਦੋਹਾਂ ਔਰਤਾਂ ਨੇ ਆਪਣਾ ਨਾਮ-ਪਤਾ ਨਹੀਂ ਦੱਸਿਆ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਥਾਣੇ 'ਚ ਫੋਨ ਕੀਤਾ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਪੀੜਤ ਔਰਤਾਂ ਬੱਸ ਫੜ ਕੇ ਚਲੀਆਂ ਗਈਆਂ। ਲੋਕਾਂ ਨੇ ਕਿਹਾ ਕਿ ਫੜੀਆਂ ਗਈਆਂ ਔਰਤਾਂ ਤੋਂ ਪਰਸ ਵਾਪਸ ਲੈ ਲਿਆ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ 'ਚ CM ਮਾਨ ਨੇ ਪੇਸ਼ ਕੀਤੇ ਅੰਕੜੇ, ਕਿਹਾ ਅਸੀਂ ਪੰਜਾਬ ਨੂੰ 'ਡਾਰਕ ਜ਼ੋਨ' 'ਚੋਂ ਬਾਹਰ ਕੱਢਿਆ

ਬੱਸ ਸਟੈਂਡ 'ਤੇ ਯਾਤਰੀਆਂ ਨੇ ਦੱਸਿਆ ਕਿ ਔਰਤਾਂ ਪੱਕੀਆਂ ਚੋਰ ਸਨ, ਜੇਕਰ ਸੱਚੀਆਂ ਹੁੰਦੀਆਂ ਤਾਂ ਭੱਜਣ ਦੀ ਬਜਾਏ ਉਥੇ ਹੀ ਖੜ੍ਹ ਕੇ ਆਪਣਾ ਪੱਖ ਰੱਖਦੀਆਂ। ਬੱਸ ਸਟੈਂਡ 'ਤੇ ਯਾਤਰੀਆਂ ਨੇ ਦੱਸਿਆ ਕਿ ਇਥੇ ਔਰਤਾਂ ਅਤੇ ਮਰਦਾਂ ਦੇ ਲੁਟੇਰਾ ਗਿਰੋਹ ਸਰਗਰਮ ਹਨ। ਇਹ ਲੋਕ ਮੌਕਾ ਪਾਉਂਦੇ ਹੀ ਲੁੱਟਖੋਹ ਕਰ ਲੈਂਦੇ ਹਨ। ਬਜ਼ੁਰਗ ਲੋਕ ਇਨ੍ਹਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ ਪਰ ਪੁਲਸ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਦੀ। ਹੰਗਾਮੇ ਮਗਰੋਂ ਵੀ ਪੁਲਸ ਨੂੰ ਫੋਨ ਕੀਤਾ ਸੀ ਪਰ ਅੱਧੇ ਘੰਟੇ ਤੱਕ ਕੋਈ ਕਰਮਚਾਰੀ ਪਹੁੰਚਿਆ ਹੀ ਨਹੀਂ। ਉਥੇ ਹੀ ਇਸ ਮਸਲੇ 'ਤੇ ਥਾਣਾ ਸਿਟੀ ਦੇ ਮੁਨਸ਼ੀ ਨੇ ਕਿਹਾ ਕਿ ਥਾਣੇ 'ਚ ਕਿਸੇ ਦੀ ਕੋਈ ਕਾਲ ਨਹੀਂ ਆਈ ਸੀ।

ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ ਤੇ ਦਫ਼ਤਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News