ਫੈਕਟਰੀ ''ਚ ਚੋਰੀ, ਕੇਸ ਦਰਜ
Wednesday, Sep 20, 2017 - 07:03 AM (IST)

ਤਰਨਤਾਰਨ, (ਰਾਜੂ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਮੁਦੱਈ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਲਾਟ ਨੰਬਰ 75 ਮਜੀਠਾ ਰੋਡ ਅੰਮ੍ਰਿਤਸਰ ਨੇ ਆਪਣੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਨੇ ਪਲਾਟ ਨੰਬਰ 197 ਇੰਡਸਟਰੀ ਏਰੀਆ ਗੋਇੰਦਵਾਲ ਸਾਹਿਬ ਵਿਖੇ ਪੋਸਟ ਵੈਕਟ ਦੀ ਫੈਕਟਰੀ ਲਾਈ ਹੋਈ ਹੈ ਅਤੇ ਮਿਤੀ 1 ਜਨਵਰੀ 2017 ਨੂੰ ਫੈਕਟਰੀ ਦਾ ਕੰਮ ਸ਼ੁਰੂ ਕੀਤਾ ਸੀ। ਸਰਕਾਰ ਵੱਲੋਂ ਜੁਲਾਈ ਮਹੀਨੇ ਜੀ. ਐੱਸ. ਟੀ. ਲੱਗਣ ਕਰਕੇ ਉਸ ਵੱਲੋਂ ਫੈਕਟਰੀ ਵਿਚ ਤਿਆਰ ਕੀਤੇ ਗਏ ਮਾਲ ਦੀ ਵਿਕਰੀ ਨਾ ਹੋਣ ਕਰਕੇ ਉਸ ਦੀ ਫੈਕਟਰੀ ਬੰਦ ਹੋ ਗਈ ਸੀ। ਜਿਸ ਨੂੰ ਤਾਲਾ ਲਾ ਦਿੱਤਾ ਗਿਆ ਸੀ, ਜਦੋਂ ਮੈਂ 12 ਅਗਸਤ ਨੂੰ ਸਵੇਰੇ ਆਪਣੀ ਫੈਕਟਰੀ 'ਚ ਗਿਆ ਤਾਂ ਫੈਕਟਰੀ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਫੈਕਟਰੀ ਦੇ ਅੰਦਰ ਜਾ ਕੇ ਵੇਖਿਆ ਤਾਂ ਫੈਕਟਰੀ 'ਚ ਲੱਗਾ ਵਿੰਡੋ ਏ. ਸੀ., ਇਕ ਐੱਲ. ਸੀ. ਡੀ., ਪ੍ਰਿੰਟਰ, ਤਿੰਨ ਗੈਸ-ਸਿਲੰਡਰ ਅਤੇ ਤਿੰਨ ਮਸ਼ੀਨਾਂ, ਇਕ ਕੰਪਿਊਟਰ ਅਤੇ ਕੁੱਝ ਹੋਰ ਸਾਮਾਨ ਗਾਇਬ ਸੀ, ਜੋ ਮਿਤੀ 9, 10, 11 ਅਗਸਤ 2017 ਦੀ ਰਾਤ ਨੂੰ ਕਿਸੇ ਨਾ-ਮਾਲੂਮ ਵਿਅਕਤੀਆਂ ਨੇ ਚੋਰੀ ਕਰ ਲਿਆ ਸੀ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਮੋਹਨ ਲਾਲ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 122, ਧਾਰਾ 380, 457 ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿÎੱਤੀ ਹੈ।