ਚੋਰਾਂ ਨੂੰ ''ਰੱਬ'' ਦਾ ਵੀ ਨਹੀਂ ਰਿਹਾ ਡਰ, ਇਤਿਹਾਸਕ ਮੰਦਰ ''ਚੋਂ ਉਡਾਏ ਚਾਂਦੀ ਦੇ ਛਤਰ ਤੇ ਹਜ਼ਾਰਾਂ ਦੀ ਨਕਦੀ
Tuesday, Jan 07, 2025 - 01:12 AM (IST)
![ਚੋਰਾਂ ਨੂੰ ''ਰੱਬ'' ਦਾ ਵੀ ਨਹੀਂ ਰਿਹਾ ਡਰ, ਇਤਿਹਾਸਕ ਮੰਦਰ ''ਚੋਂ ਉਡਾਏ ਚਾਂਦੀ ਦੇ ਛਤਰ ਤੇ ਹਜ਼ਾਰਾਂ ਦੀ ਨਕਦੀ](https://static.jagbani.com/multimedia/2024_12image_19_29_214316673thieves.jpg)
ਖੰਨਾ (ਜ.ਬ.)- ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਤਾਂ ਉਹ ਰੱਬ ਦੇ ਘਰ ਡਾਕਾ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਕ ਅਜਿਹਾ ਹੀ ਤਾਜ਼ਾ ਮਾਮਲਾ ਬੀਤੀ ਰਾਤ ਸਾਹਮਣੇ ਆਇਆ ਹੈ, ਜਦੋਂ ਚੋਰਾਂ ਨੇ ਸ਼ਹਿਰ ਦੇ ਪ੍ਰਸਿੱਧ ਇਤਿਹਾਸਕ ਮੰਦਿਰ ਸ੍ਰੀ ਬਗਲਾਮੁਖੀ ਧਾਮ ਦਾ ਤਾਲਾ ਤੋੜ ਕੇ ਨਕਦੀ ਸਮੇਤ ਚਾਂਦੀ ਦੇ ਛਤਰ ਚੋਰੀ ਕਰ ਲਏ।
ਇਸ ਸਬੰਧੀ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਜੈ ਸ਼ਾਸਤਰੀ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਅਣਪਛਾਤੇ ਚੋਰ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਗੋਲਕ ’ਚੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਮੰਦਰ ਵਿਚ ਸਥਾਪਿਤ ਭਗਵਾਨ ਦੇ ਵੱਖ-ਵੱਖ ਸਰੂਪਾਂ ਦੇ ਚਾਂਦੀ ਦੇ ਛਤਰ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ- ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ
ਇਸ ਸਬੰਧੀ ਪੁਲਸ ਨੂੰ ਸਵੇਰੇ ਸੂਚਨਾ ਦਿੱਤੀ ਗਈ। ਪੁਲਸ ਨੇ ਸੀ.ਸੀ.ਟੀ.ਵੀ. ਨੂੰ ਕਬਜ਼ੇ ’ਚ ਲੈਂਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e