ਦੇਸੀ ਘਿਓ, ਕਾਜੂ, ਬਾਦਾਮ... ਲੁਧਿਆਣਾ ''ਚ ਲੱਖਾਂ ਰੁਪਏ ਦਾ ਡਰਾਈ ਫਰੂਟ ਚੋਰੀ
Tuesday, Jun 24, 2025 - 02:40 PM (IST)

ਲੁਧਿਆਣਾ (ਰਾਜ): ਕੇਸਰ ਗੰਜ ਮੰਡੀ ਵਿਚ ਸਥਿਤ ਇਕ ਦੁਕਾਨ ਨੂੰ ਇਕ ਚੋਰ ਨੇ ਨਿਸ਼ਾਨਾ ਬਣਾਇਆ। ਉਸ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਦੇਸੀ ਘਿਓ, ਬਦਾਮ, ਕਿਸ਼ਮਿਸ਼, ਕਾਜੂ, ਅੰਜੀਰ ਅਤੇ ਹੋਰ ਸਮਾਨ ਦੇ ਕੱਟੇ ਚੋਰੀ ਕਰ ਲਏ। ਦੋਸ਼ੀ ਸਵਿਫਟ ਡਿਜ਼ਾਇਰ ਕਾਰ ਵਿਚ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!
ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੁਕਾਨ ਮਾਲਕ ਨੇ ਕਿਹਾ ਕਿ ਚੋਰ ਤਕਰੀਬਨ 4 ਲੱਖ ਰੁਪਏ ਦਾ ਡਰਾਈ ਫਰੂਟ ਤੇ ਮਸਾਲੇ ਆਦਿ ਚੋਰੀ ਕਰ ਕੇ ਲੈ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8