ਲੁਧਿਆਣਾ ''ਚ ਸੇਮ ਨਾਲੇ ਵਿਚ ਜਾ ਡਿਗਿਆ ਟਰੱਕ! ਬੇਹੋਸ਼ ਹੋਇਆ ਡਰਾਈਵਰ

Friday, Sep 04, 2026 - 01:45 PM (IST)

ਲੁਧਿਆਣਾ ''ਚ ਸੇਮ ਨਾਲੇ ਵਿਚ ਜਾ ਡਿਗਿਆ ਟਰੱਕ! ਬੇਹੋਸ਼ ਹੋਇਆ ਡਰਾਈਵਰ

ਮੁੱਲਾਂਪੁਰ ਦਾਖਾ (ਕਾਲੀਆ): ਰਾਜਸਥਾਨ ਤੋਂ ਕੈਮੀਕਲ ਦੀ ਡਿਲੀਵਰੀ ਦੇ ਕੇ ਮੁੱਲਾਂਪੁਰ ਦਾਖਾ ਪਰਤ ਰਿਹਾ ਇੱਕ ਟਰੱਕ ਲੁਧਿਆਣਾ-ਬਠਿੰਡਾ ਰਾਜਮਾਰਗ ''ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਬੰਦ ਪਏ ਟੋਲ ਪਲਾਜ਼ਾ ਨੇੜੇ ਸੜਕ ਦੇ ਇੱਕ ਖ਼ਤਰਨਾਕ ਮੋੜ ''ਤੇ ਬੇਕਾਬੂ ਹੋਇਆ ਟਰੱਕ ਸੜਕ ਕਿਨਾਰੇ ਸਥਿਤ ਸੇਮ ਨਾਲੇ ਵਿਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਟਰੱਕ ਪਾਣੀ ਵਿਚ ਧੱਸਣ ਲੱਗਾ ਅਤੇ ਟਰੱਕ ਡਰਾਈਵਰ ਅੰਦਰ ਹੀ ਬੇਹੋਸ਼ ਹੋ ਗਿਆ।

ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੇੜੇ ਤਾਇਨਾਤ ਰੋਡ ਸੇਫਟੀ ਫੋਰਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਟਰੱਕ ਨਾਲੇ ਵਿਚ ਧੱਸਿਆ ਹੋਣ ਕਰਕੇ ਡਰਾਈਵਰ ਤੱਕ ਪਹੁੰਚਣਾ ਆਸਾਨ ਨਹੀਂ ਸੀ। ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਬਚਾਅ ਕਾਰਜ ਕਰਦਿਆਂ ਟਰੱਕ ਵਿਚ ਬੇਹੋਸ਼ ਪਏ ਡਰਾਈਵਰ ਨੂੰ ਬਾਹਰ ਕੱਢਿਆ। ਰੋਡ ਸੇਫਟੀ ਫੋਰਸ ਦੇ ਕਰਮਚਾਰੀਆਂ ਨੇ ਜ਼ਖ਼ਮੀ ਡਰਾਈਵਰ ਰਣਜੀਤ ਸਿੰਘ ਉਰਫ਼ ਸੋਨੂ, ਨਿਵਾਸੀ ਪਿੰਡ ਦਾਖਾ, ਨੂੰ ਸੁਧਾਰ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ। ਨਾਲ ਹੀ ਟਰੱਕ ਮਾਲਕ ਸੱਜਣ ਬਾਂਸਲ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਡਰਾਈਵਰ ਰਣਜੀਤ ਸਿੰਘ ਸੋਨੂ ਨੇ ਦੱਸਿਆ ਕਿ ਉਹ ਰਾਜਸਥਾਨ ਵਿਚ ਕੈਮੀਕਲ ਦੀ ਡਿਲੀਵਰੀ ਦੇਣ ਤੋਂ ਬਾਅਦ ਖਾਲੀ ਟਰੱਕ ਲੈ ਕੇ ਮੁੱਲਾਂਪੁਰ ਪਰਤ ਰਿਹਾ ਸੀ। ਲੰਮਾ ਰੂਟ ਹੋਣ ਕਰਕੇ ਅਚਾਨਕ ਉਸ ਨੂੰ ਨੀਂਦ ਆ ਗਈ ਅਤੇ ਅੱਖ ਲੱਗ ਗਈ, ਜਿਸ ਕਰਕੇ ਟਰੱਕ ਬੇਕਾਬੂ ਹੋ ਕੇ ਸੇਮ ਨਾਲੇ ਵਿਚ ਜਾ ਡਿੱਗਿਆ।

ਫ਼ੀਡ ਫੈਕਟਰੀ ਦੇ ਮਾਲਕ ਅਤੇ ਪੂਰਵ ਕੌਂਸਲਰ ਸੱਜਣ ਬਾਂਸਲ ਨੇ ਲੁਧਿਆਣਾ-ਬਠਿੰਡਾ ਮਾਰਗ 'ਤੇ ਸੜਕ ਕਿਨਾਰਿਆਂ ਦੀ ਸੁਰੱਖਿਆ ਅਤੇ ਖ਼ਤਰਨਾਕ ਮੋੜਾਂ ਨੂੰ ਲੈ ਕੇ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਖ਼ਾਸਕਰ ਜਿੱਥੇ ਸੜਕ ਦੇ ਨਾਲ ਡੂੰਘੇ ਸੇਮ ਨਾਲੇ ਜਾਂ ਹੋਰ ਖ਼ਤਰਨਾਕ ਸਥਾਨ ਮੌਜੂਦ ਹਨ, ਉੱਥੇ ਸੁਰੱਖਿਆ ਬੈਰੀਅਰ, ਚੇਤਾਵਨੀ ਬੋਰਡ ਅਤੇ ਰਾਤ ਦੇ ਸਮੇਂ ਪੂਰੀ ਰੋਸ਼ਨੀ ਵਰਗੇ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਅਤੇ ਟਰੱਕ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ ਹੈ।


author

Anmol Tagra

Content Editor

Related News