ਕਾਂਗਰਸੀਆਂ ਨੇ ਖੋਲ੍ਹਤਾ ਮੋਰਚਾ, ਆਪਣੇ ਹੀ ਪ੍ਰਧਾਨ ਵਿਰੁੱਧ ਚੁੱਕ ਲਿਆ ਵੱਡਾ ਕਦਮ

Wednesday, Sep 02, 2026 - 01:54 PM (IST)

ਕਾਂਗਰਸੀਆਂ ਨੇ ਖੋਲ੍ਹਤਾ ਮੋਰਚਾ, ਆਪਣੇ ਹੀ ਪ੍ਰਧਾਨ ਵਿਰੁੱਧ ਚੁੱਕ ਲਿਆ ਵੱਡਾ ਕਦਮ

ਮੁੱਲਾਪੁਰ ਦਾਖਾ (ਕਾਲੀਆ) : ਨਗਰ ਕੌਂਸਲ ਮੁੱਲਾਂਪੁਰ ਦਾਖਾ ’ਤੇ ਕਾਬਜ ਕਾਂਗਰਸੀ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਵਿਰੁੱਧ ਪੰਜ ਕਾਂਗਰਸੀ ਕੌਂਸਲਰਾਂ ਨੇ ਆਪਣੇ ਹੀ ਪ੍ਰਧਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਚਾਰ ਵਿਰੋਧੀ ਕੌਂਸਲਰਾਂ ਨਾਲ ਇੱਕਜੁੱਟ ਹੋ ਕੇ ਬੇਭਰੋਸਗੀ ਦੀ ਦਰਖਾਸਤ 9 ਕੌਂਸਲਰਾਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਸੌਂਪ ਕੇ ਜਲਦੀ ਹਾਊਸ ਦੀ ਮੀਟਿੰਗ ਬੁਲਾ ਕੇ ਬਹੁਮਤ ਸਾਬਤ ਕਰਵਾਉਣ ਲਈ ਕਿਹਾ ਹੈ। ਕਾਂਗਰਸੀ ਪ੍ਰਧਾਨ ਹੈਪੀ ਨਾਲ ਹੁਣ ਸਿਰਫ ਦੋ ਕਾਂਗਰਸੀ ਕੌਂਸਲਰ ਅਮਨ ਮੁੱਲਾਂਪੁਰ ਤੇ ਤੇਲੂ ਰਾਮ ਬਾਂਸਲ ਰਹਿ ਗਏ ਹਨ, ਅਤੀਤ ਵਿਚ ਇਕ ਕੌਂਸਲਰ ਬੀਬੀ ਸੁਖਵਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਤੋਂ ਬਾਗੀ ਹੋ ਕੇ ਪੰਜ ਕਾਂਗਰਸੀ ਕੌਂਸਲਰਾਂ ਇੰਦਰਪਾਲ ਸਿੰਘ, ਬੀਬੀ ਸੁਰਿੰਦਰ ਪਾਲ ਕੌਰ, ਬੀਬੀ ਤਰਸੇਮ ਕੌਰ ਮਾਨ, ਬੀਬੀ ਬਿਮਲਾ ਜਿੰਦਲ ਮੀਤ ਪ੍ਰਧਾਨ ਤੇ ਸੁਭਾਸ਼ ਨਾਗਰ ਨੇ ਇਹ ਕਹਿ ਕੇ ਮੋਰਚਾ ਖੋਲ੍ਹ ਦਿੱਤਾ ਕਿ ਸਾਡੇ ਵਿਕਾਸ ਕਾਰਜ ਨਹੀਂ ਹੋ ਰਹੇ ਤੇ ਜਿੰਨੀ ਦੇਰ ਤੱਕ ਪ੍ਰਧਾਨ ਬਦਲੀ ਨਹੀਂ ਹੁੰਦਾ, ਉਨੀ ਦੇਰ ਤੱਕ ਨਾ ਵਿਕਾਸ ਕਾਰਜ ਹੋਣੇ ਹਨ, ਨਾ ਹੀ ਸ਼ਹਿਰ ਦੀ ਕਾਇਆ ਕਲਪ ਹੋਣੀ ਹੈ।

ਇਹ ਵੀ ਪੜ੍ਹੋ : ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ

ਇਨ੍ਹਾਂ ਪੰਜ ਕਾਂਗਰਸੀ ਕੌਂਸਲਰਾਂ ਨਾਲ ਦੋ ਆਜ਼ਾਦ ਕੌਂਸਲਰ ਬਲਵੀਰ ਚੰਦ ਬੀਰਾ ਤੇ ਬੀਬੀ ਸਰਬਜੀਤ ਕੌਰ ਨੇ ਇੱਕਜੁੱਟ ਹੋ ਕੇ ਪ੍ਰਧਾਨ ਵਿਰੁੱਧ ਬੇਭਰੋਸਗੀ ਦੀ ਦਰਖਾਸਤ ਕਾਰਜ ਸਾਧਕ ਅਫਸਰ ਹੈਪੀ ਕੁਮਾਰ ਜਿੰਦਲ ਨੂੰ ਸੌਂਪ ਦਿੱਤੀ ਹੈ ਤੇ ਜਲਦ ਹਾਊਸ ਦੀ ਮੀਟਿੰਗ ਬੁਲਾ ਕੇ ਪ੍ਰਧਾਨ ਹੈਪੀ ਵੱਲੋਂ ਬਹੁਮਤ ਸਾਬਿਤ ਕਰਨ ਲਈ ਕਹਿ ਦਿੱਤਾ ਹੈ । ਦੱਸਣ ਯੋਗ ਹੈ ਕਿ 15 ਅਗਸਤ ਨੂੰ ਨਗਰ ਕੌਂਸਲ ਵਿਖੇ ਤਿਰੰਗਾ ਝੰਡਾ ਲਹਿਰਾਉਣ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਵੱਲੋਂ ਦਿੱਤਾ ਸੱਦਾ ਪੱਤਰ ਪੰਜ ਕਾਂਗਰਸੀ ਕੌਂਸਲਰਾਂ ਵੱਲੋਂ ਲੈਣ ਤੋਂ ਇਨਕਾਰ ਕਰਦਿਆਂ ਸਮਾਗਮ ਵਿਚ ਪੁੱਜਣ ਤੋਂ ਬਾਈਕਾਟ ਕਰ ਦਿੱਤਾ ਸੀ ਤੇ ਕਾਂਗਰਸੀ ਕੌਂਸਲਰਾਂ ਅਤੇ ਕਾਂਗਰਸੀ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਵਿੱਚ ਪੈਦਾ ਹੋਈ ਕੜੱਤਣ ਨੇ ਅੱਜ ਮਾਮਲਾ ਬੇਭਰੋਸਗੀਤ ਦੀ ਦਰਖਾਸਤ ਤੱਕ ਪਹੁੰਚਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ : ਸਰਕਾਰੀ ਸਕੂਲ ਵਿਚ ਦਰਦਨਾਕ ਘਟਨਾ, ਕਲਾਸ ਵਿਚ ਹੈੱਡ ਟੀਚਰ ਦੀ ਮੌਤ

ਕੀ ਕਹਿਣਾ ਹੈ ਈ.ਓ. ਹੈਪੀ ਜਿੰਦਲ ਦਾ ?

ਜਦੋਂ ਇਸ ਸੰਬੰਧ ਵਿਚ ਕਾਰਜ ਸਾਧਕ ਅਫਸਰ ਹੈਪੀ ਕੁਮਾਰ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਦਰਭ ਵਿਚ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਨੂੰ ਲਿਖਤੀ ਪੱਤਰ ਮਿਊਂਸੀਪਲ ਐਕਟ 1911 ਦੀ ਧਾਰਾ ਅਧੀਨ ਜਾਰੀ ਕਰ ਦਿੱਤਾ ਹੈ ਕਿ ਸਾਡੇ ਕੋਲ ਤੁਹਾਡੀ ਵਿਰੁੱਧ ਬੇਭਰੋਸਗੀ ਦੀ ਦਰਖ਼ਾਸਤ 31 ਅਗਸਤ 26 ਨੂੰ ਪ੍ਰਾਪਤ ਹੋਈ ਹੈ। ਇਸ ਸਬੰਧੀ ਅੱਜ ਤੋਂ 14 ਦਿਨ ਦੇ ਅੰਦਰ ਅੰਦਰ ਹਾਊਸ ਦੀ ਮੀਟਿੰਗ ਦਾ ਸਮਾਂ ਤੇ ਸਥਾਨ ਨਿਸ਼ਚਿਤ ਕਰਕੇ ਸੂਚਿਤ ਕੀਤਾ ਜਾਵੇ ਤਾਂ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ।

ਕੀ ਕਹਿਣਾ ਕਾਂਗਰਸੀ ਪ੍ਰਧਾਨ ਹੈਪੀ ਦਾ ?

ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਕਾਂਗਰਸੀ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ’ਤੇ ਲਗਾਏ ਦੋਸ਼ ਬੇਬੁਨਿਆਦ ਹਨ। ਮੈਂ ਵਿਕਾਸ ਦਾ ਕੋਈ ਵੀ ਕਾਰਜ ਨਹੀਂ ਰੋਕਿਆ ਤੇ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਤੇ ਨਾ ਹੀ ਕਿਸੇ ਕੌਂਸਲਰ ਨਾਲ ਮੇਰਾ ਕੋਈ ਗਿਲਾ ਸ਼ਿਕਵਾ ਹੈ।

ਇਹ ਵੀ ਪੜ੍ਹੋ : ਵੀਰਵਾਰ 3 ਸਤੰਬਰ ਨੂੰ ਬੰਦ ਰਹਿ ਸਕਦੇ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ, ਲਿਆ ਗਿਆ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News