ਘਰ ''ਚ ਸੁੱਤਾ ਪਿਆ ਸੀ ਪਰਿਵਾਰ, ਨਾਲ ਦੇ ਕਮਰੇ ''ਚ ਚੋਰ ਕਰ ਗਏ ਲੱਖਾਂ ਦੀ ਚੋਰੀ
Friday, May 23, 2025 - 08:57 AM (IST)

ਸਮਰਾਲਾ (ਵਰਮਾ/ਸੱਚਦੇਵਾ): ਸਵੇਰੇ ਸਮਰਾਲਾ ਦੇ ਅੰਬੇਡਕਰ ਕਲੋਨੀ ਵਿਚ ਚੁਬਾਰੇ 'ਚ ਕਿਰਾਏ 'ਤੇ ਰਹਿ ਰਹੇ ਇਕ ਪਰਿਵਾਰ ਦੇ ਘਰ ਚੋਰਾਂ ਨੇ ਕਮਰੇ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਅਲਮਾਰੀ ਵਿਚੋਂ ਸਾਢੇ ਚਾਰ ਲੱਖ ਰੁਪਏ ਅਤੇ ਤਿੰਨ ਤੋਲੇ ਸੋਨਾ ਚੋਰੀ ਕਰ ਲਿਆ। ਮਕਾਨ ਵਿਚ ਕਿਰਾਏ 'ਤੇ ਰਹਿ ਰਹੇ ਸੁੱਖੀ ਨੇ ਦੱਸਿਆ ਕਿ ਉਹ ਨਾਲ ਦੇ ਕਮਰੇ ਵਿਚ ਆਪਣੀ ਪਤਨੀ ਅਤੇ ਬੱਚੇ ਨਾਲ ਸੋ ਰਿਹਾ ਸੀ। ਜਦੋਂ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸ ਨੇ ਨਾਲ ਦੇ ਕਮਰੇ ਵਿਚ ਦੇਖਿਆ ਕਿ ਉਸ ਦੀ ਅਲਮਾਰੀ ਖੁੱਲ੍ਹੀ ਪਈ ਹੈ ਅਤੇ ਅਲਮਾਰੀ ਦਾ ਸਾਰਾ ਸਾਮਾਨ ਬਾਹਰ ਖਿੱਲਰਿਆ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ 'ਪੰਜਾਬ ਵਿਰੋਧੀ' ਫ਼ੈਸਲਾ! ਨਹੀਂ ਹੋਣ ਦਿਆਂਗੇ ਲਾਗੂ: CM ਮਾਨ
ਜਦੋਂ ਉਸ ਨੇ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਅਲਮਾਰੀ ਵਿਚ ਪਿਆ ਸਾਢੇ ਚਾਰ ਲੱਖ ਰੁਪਈਆ ਅਤੇ ਤਿੰਨ ਤੋਲੇ ਸੋਨਾ ਗਾਇਬ ਸੀ। ਸੁੱਖੀ ਨੇ ਦੱਸਿਆ ਕਿ ਉਸ ਦਾ ਮਕਾਨ ਬਣ ਰਿਹਾ ਹੈ ਤੇ ਇਹ ਪੈਸੇ ਉਸ ਨੇ ਆਪਣੇ ਮਕਾਨ ਨੂੰ ਬਣਾਉਣ ਵਾਸਤੇ ਹੀ ਆਪਣੇ ਘਰ ਵਿਚ ਰੱਖੇ ਸੀ। ਚੋਰਾਂ ਨੇ ਸੁੱਤੇ ਪਏ ਪਰਿਵਾਰ ਦੇ ਨਾਲ ਦੇ ਕਮਰੇ ਵਿਚ ਇਸ ਤਰ੍ਹਾਂ ਨਾਲ ਚੋਰੀ ਕੀਤੀ ਕਿ ਪਰਿਵਾਰ ਨੂੰ ਇਸ ਦੀ ਭਨਕ ਤੱਕ ਨਹੀਂ ਹੋਈ ਚੋਰਾਂ ਨੇ ਨਾਲ ਦੇ ਕਮਰੇ ਵਿਚ ਜਾ ਰਹੇ ਦਰਵਾਜ਼ੇ ਦੇ ਮੂਹਰੇ ਸੋਫਾ ਲਗਾ ਦਿੱਤਾ ਅਤੇ ਖਿੜਕੀ ਦੇ ਉੱਪਰ ਪਰਦਾ ਲਗਾ ਦਿੱਤਾ ਅਤੇ ਆਪਣਾ ਕੰਮ ਕਰਕੇ ਫਰਾਰ ਹੋ ਗਏ। ਸੁੱਖੀ ਨੇ ਚੋਰੀ ਦੀ ਪੁਲਸ ਨੂੰ ਇਤਲਾਹ ਦੇ ਦਿੱਤੀ। ਪੁਲਸ ਇਸ ਸਾਰੀ ਘਟਨਾ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8