ਸਾਈਕਲਾਂ ਦੇ ਰਿਮ ਬਣਾਉਣ ਵਾਲੀ ਫੈਕਟਰੀ ''ਚ ਲੱਖਾਂ ਦੀ ਚੋਰੀ
Sunday, Nov 29, 2020 - 04:55 PM (IST)
ਲੁਧਿਆਣਾ (ਰਾਜ) : ਇੱਥੇ ਫੇਜ਼-7 ਸਥਿਤ ਸਾਈਕਲ ਦੇ ਰਿਮ ਬਣਾਉਣ ਵਾਲੀ ਫੈਕਟਰੀ 'ਚ ਚੋਰਾਂ ਨੇ ਵਾਰਦਾਤ ਕੀਤੀ। ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਚੋਰ ਲੈਂਡ ਪਲੇਟਾਂ ਅਤੇ ਨਿਕਲ ਚੋਰੀ ਕਰ ਲੈ ਗਏ। ਇਹ ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ। ਕੈਮਰੇ 'ਚ ਤਿੰਨ ਨੌਜਵਾਨ ਨਜ਼ਰ ਆਏ, ਜੋ ਕਿ ਇਕ ਚਾਰ ਪਹੀਆ ਵਾਹਨ 'ਤੇ ਚੋਰੀਸ਼ੁਦਾ ਸਮਾਨ ਲੋਡ ਕਰਕੇ ਫਰਾਰ ਹੋ ਗਏ। ਅਗਲੀ ਸਵੇਰ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ।
ਥਾਣਾ ਫੋਕਲ ਪੁਆਇੰਟ ਦੀ ਪੁਲਸ ਜਾਂਚ ਦੇ ਲਈ ਮੌਕੇ 'ਤੇ ਪੁੱਜੀ। ਇਸ ਮਾਮਲੇ 'ਚ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਨਰਿੰਦਰ ਹਾਂਡਾ ਨੇ ਦੱਸਿਆ ਕਿ ਫੇਜ਼-7 'ਚ ਉਸ ਦੀ ਈਸ਼ਵਰ ਇੰਡਸਟਰੀ ਨਾਂ ਦੀ ਫੈਕਟਰੀ ਹੈ ਹੈ, ਜਿੱਥੇ ਸਾਈਕਲ ਦੇ ਰਿਮ ਬਣਾਏ ਜਾਂਦੇ ਹਨ। 25 ਤਾਰੀਖ਼ ਦੀ ਰਾਤ ਨੂੰ ਕੁਝ ਅਣਪਛਾਤੇ ਲੋਕ ਉਸ ਦੀ ਫੈਕਟਰੀ 'ਚ ਵੜੇ, ਜੋ ਕਿ ਅੰਦਰ ਲਗਭਗ 250 ਕਿਲੋ ਨਿਕਲ ਅਤੇ 300 ਕਿਲੋ ਲੈਡ ਪਲੇਟਾਂ ਚੋਰੀ ਕਰਕੇ ਲੈ ਗਏ।
ਹਾਂਡਾ ਦਾ ਕਹਿਣਾ ਹੈ ਕਿ ਚੋਰੀ ਹੋਇਆ ਸਮਾਨ ਲਗਭਗ 5 ਲੱਖ ਦੀ ਕੀਮਤ ਦਾ ਹੈ। ਜਦ ਸਵੇਰੇ ਉਨ੍ਹਾਂ ਨੇ ਸੀ. ਸੀ. ਟੀ. ਵੀ ਕੈਮਰੇ ਚੈਕ ਕੀਤੇ ਤਾਂ ਪਤਾ ਲੱਗਾ ਕਿ ਤਿੰਨ ਨੌਜਵਾਨਾਂ ਨੇ ਇਹ ਵਰਦਾਤ ਕੀਤੀ। ਉਨਾਂ ਨੇ ਫੁਟੇਜ ਪੁਲਸ ਦੇ ਹਵਾਲੇ ਕਰ ਦਿੱਤੀ ਹੈ। ਏ. ਐੱਸ. ਆਈ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਇਕ ਫੁਟੇਜ ਮਿਲੀ ਹੈ, ਇਸ ਦੇ ਇਲਾਵਾ ਨੇੜੇ ਸਥਿਤ ਫੈਕਟਰੀ