ਮੋਬਾਇਲ ਟਾਵਰ ਤੋਂ ਕੀਮਤੀ ਇਲੈਕਟ੍ਰਾਨਿਕ ਸਮਾਨ ਚੋਰੀ
Thursday, Sep 17, 2026 - 12:32 PM (IST)
ਖਰੜ (ਰਣਬੀਰ) : ਇੱਥੇ ਅਣਪਛਾਤੇ ਵਿਅਕਤੀਆਂ ਵਲੋਂ ਨੇੜਲੇ ਪਿੰਡ ਔਜਲਾ 'ਚ ਲੱਗੇ ਇੱਕ ਮੋਬਾਇਲ ਟਾਵਰ ਤੋਂ ਇਲੈਕਟ੍ਰਾਨਿਕ ਪੁਰਜ਼ੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਸੁਪਰਵਾਈਜ਼ਰ ਮੁਕੇਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਸਾਲਾਂ ਤੋਂ ਕੰਪਨੀ 'ਚ ਕੰਮ ਕਰ ਰਿਹਾ ਹੈ।
ਸ਼ਿਕਾਇਤਕਰਤਾ ਅਨੁਸਾਰ ਕੰਪਨੀ ਦੇ ਸਾਈਟ ਇੰਜੀਨੀਅਰ ਤੋਂ ਮਿਲੀ ਜਾਣਕਾਰੀ ਮੁਤਾਬਕ 17 ਅਪ੍ਰੈਲ ਦੀ ਰਾਤ ਕਰੀਬ 2:50 ਵਜੇ ਪਿੰਡ ਔਜਲਾ ਵਿੱਚ ਕੰਪਨੀ ਦੇ ਮੋਬਾਈਲ ਟਾਵਰ ਤੋਂ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਇਲੈਕਟ੍ਰਾਨਿਕ ਪੁਰਜ਼ੇ ਚੋਰੀ ਕਰ ਲਏ। ਸ਼ਿਕਾਇਤ ਵਿੱਚ ਸਬੰਧਿਤ ਟਾਵਰ ਦੀ ਏਅਰਟੈੱਲ ਆਈ.ਡੀ. ਅਤੇ ਸਿਗਨੋਟੌਕਸ ਟਾਵਰਜ਼ ਆਈ. ਡੀ. ਸਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਟਾਵਰ ਦੇ ਹੇਠਾਂ ਤੋਂ ਸਬੰਧਿਤ ਪੁਰਜ਼ੇ ਚੋਰੀ ਕੀਤੇ ਗਏ ਹਨ।
