ਤਿਉਹਾਰੀ ਸੀਜ਼ਨ ’ਚ ਯਾਤਰੀਆਂ ਨੂੰ ਰਾਹਤ, ਚੰਡੀਗੜ੍ਹ ਤੋਂ ਦੋ ਫੈਸਟੀਵਲ ਸਪੈਸ਼ਲ ਰੇਲਗੱਡੀਆਂ ਚੱਲਣਗੀਆਂ

Monday, Sep 07, 2026 - 03:39 PM (IST)

ਤਿਉਹਾਰੀ ਸੀਜ਼ਨ ’ਚ ਯਾਤਰੀਆਂ ਨੂੰ ਰਾਹਤ, ਚੰਡੀਗੜ੍ਹ ਤੋਂ ਦੋ ਫੈਸਟੀਵਲ ਸਪੈਸ਼ਲ ਰੇਲਗੱਡੀਆਂ ਚੱਲਣਗੀਆਂ

ਚੰਡੀਗੜ੍ਹ (ਲਲਨ) : ਤਿਉਹਾਰੀ ਸੀਜ਼ਨ ’ਚ ਚੰਡੀਗੜ੍ਹ ਅਤੇ ਅੰਬਾਲਾ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਨਿਯਮਿਤ ਰੇਲਗੱਡੀਆਂ ’ਚ ਵੱਧਦੀ ਭੀੜ ਅਤੇ ਵੇਟਿੰਗ ਨੂੰ ਦੇਖਦੇ ਹੋਏ ਰੇਲਵੇ ਨੇ ਚੰਡੀਗੜ੍ਹ ਤੋਂ ਦੋ ਫੈਸਟੀਵਲ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਚੰਡੀਗੜ੍ਹ-ਵਾਰਾਣਸੀ ਅਤੇ ਚੰਡੀਗੜ੍ਹ-ਪਟਨਾ ਫੈਸਟੀਵਲ ਸਪੈਸ਼ਲ ਰੇਲਗੱਡੀਆਂ ਸ਼ਾਮਲ ਹਨ। ਦੋਵੇਂ ਰੇਲਗੱਡੀਆਂ 1 ਅਕਤੂਬਰ ਤੋਂ 29 ਨਵੰਬਰ ਤੱਕ ਚੱਲਣਗੀਆਂ। ਅੰਬਾਲਾ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਯਸ਼ੰਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਅਤੇ ਛੱਠ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਰੈਗੂਲਰ ਰੇਲਗੱਡੀਆਂ ’ਚ ਵੇਟਿੰਗ ਜ਼ਿਆਦਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਦੋਵਾਂ ਰੇਲਗੱਡੀਆਂ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਇਸ ’ਚ ਦੁਸਹਿਰਾ, ਦੀਵਾਲੀ ਅਤੇ ਛੱਠ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਵਾਰਾਣਸੀ ਜੰਕਸ਼ਨ-ਚੰਡੀਗੜ੍ਹ-ਵਾਰਾਣਸੀ ਜੰਕਸ਼ਨ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਕੁੱਲ 36 ਗੇੜੇ ਲਗਾਏਗੀ। ਰੇਲਗੱਡੀ ਨੰਬਰ 04227 ਵਾਰਾਣਸੀ ਜੰਕਸ਼ਨ-ਚੰਡੀਗੜ੍ਹ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਵਾਰਾਣਸੀ ਜੰਕਸ਼ਨ ਤੋਂ ਸਵੇਰੇ 11:05 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4:20 ਵਜੇ ਚੰਡੀਗੜ੍ਹ ਪਹੁੰਚੇਗੀ।

ਇਹ ਰੇਲਗੱਡੀ 1 ਅਕਤੂਬਰ ਤੋਂ 29 ਨਵੰਬਰ ਤੱਕ ਹਰ ਵੀਰਵਾਰ ਅਤੇ ਐਤਵਾਰ ਨੂੰ ਚੱਲੇਗੀ। ਵਾਪਸੀ ’ਚ ਰੇਲਗੱਡੀ ਨੰਬਰ 04228 ਚੰਡੀਗੜ੍ਹ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 12:55 ਵਜੇ ਵਾਰਾਣਸੀ ਜੰਕਸ਼ਨ ਪਹੁੰਚੇਗੀ। ਇਹ ਰੇਲਗੱਡੀ 2 ਅਕਤੂਬਰ ਤੋਂ 30 ਨਵੰਬਰ ਤੱਕ ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਚੱਲੇਗੀ। ਰੇਲਗੱਡੀ ’ਚ ਏ.ਸੀ. 2 ਟੀਅਰ, ਏ.ਸੀ. 3 ਟੀਅਰ, ਸਲੀਪਰ ਅਤੇ ਜਨਰਲ ਕੋਚ ਹੋਣਗੇ। ਇਹ ਰੇਲਗੱਡੀ ਮਾਂ ਬੇਲ੍ਹਾ ਦੇਵੀ ਧਾਮ, ਪ੍ਰਤਾਪਗੜ੍ਹ ਜੰਕਸ਼ਨ, ਰਾਏਬਰੇਲੀ ਜੰਕਸ਼ਨ, ਲਖਨਊ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਰੁੜਕੀ, ਸਹਾਰਨਪੁਰ ਅਤੇ ਅੰਬਾਲਾ ਕੈਂਟ ’ਤੇ ਰੁਕੇਗੀ। ਚੰਡੀਗੜ੍ਹ-ਪਟਨਾ ਜੰਕਸ਼ਨ-ਚੰਡੀਗੜ੍ਹ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਕੁੱਲ 18 ਗੇੜੇ ਲਗਾਏਗੀ। ਰੇਲਗੱਡੀ ਨੰਬਰ 04512 ਚੰਡੀਗੜ੍ਹ-ਪਟਨਾ ਜੰਕਸ਼ਨ ਸਪੈਸ਼ਲ ਐਕਸਪ੍ਰੈਸ ਚੰਡੀਗੜ੍ਹ ਤੋਂ ਰਾਤ 11:35 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9:15 ਵਜੇ ਪਟਨਾ ਜੰਕਸ਼ਨ ਪਹੁੰਚੇਗੀ। ਇਹ ਰੇਲਗੱਡੀ 1 ਅਕਤੂਬਰ ਤੋਂ 26 ਨਵੰਬਰ ਤੱਕ ਹਰ ਵੀਰਵਾਰ ਨੂੰ ਚੱਲੇਗੀ। ਵਾਪਸੀ ’ਚ ਰੇਲਗੱਡੀ ਨੰਬਰ 04511 ਪਟਨਾ ਜੰਕਸ਼ਨ-ਚੰਡੀਗੜ੍ਹ ਸਪੈਸ਼ਲ ਪਟਨਾ ਜੰਕਸ਼ਨ ਤੋਂ ਰਾਤ 11:15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9:20 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਰੇਲਗੱਡੀ 2 ਅਕਤੂਬਰ ਤੋਂ 27 ਨਵੰਬਰ ਤੱਕ ਹਰ ਸ਼ੁੱਕਰਵਾਰ ਨੂੰ ਚੱਲੇਗੀ। ਰੇਲਗੱਡੀ ’ਚ ਫਸਟ ਏ.ਸੀ., ਏ.ਸੀ. 2 ਟੀਅਰ, ਏ.ਸੀ. 3 ਟੀਅਰ, 3 ਟੀਅਰ ਇਕਾਨਮੀ, ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹੋਣਗੇ। ਇਹ ਰੇਲਗੱਡੀ ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਆਲਮਨਗਰ, ਉੱਤਰਾਖੰਡ ਜੰਕਸ਼ਨ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਬਕਸਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ ’ਤੇ ਰੁਕਦੀ ਹੋਈ ਪਟਨਾ ਪਹੁੰਚੇਗੀ।
 


author

Babita

Content Editor

Related News