ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲਿਆ ਵੱਡਾ ਟਰਾਂਸਫਾਰਮਰ ਤੇ...

Tuesday, Sep 08, 2026 - 03:50 PM (IST)

ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲਿਆ ਵੱਡਾ ਟਰਾਂਸਫਾਰਮਰ ਤੇ...

ਮੋਹਾਲੀ (ਨਿਆਮੀਆਂ) : ਮੋਹਾਲੀ ਸ਼ਹਿਰ 'ਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਪਾਵਰਕਾਮ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਇਸ ਵਾਰ ਗਰਮੀਆਂ ਦੇ ਸੀਜ਼ਨ ਦੌਰਾਨ ਸ਼ਹਿਰ 'ਚ ਬਿਜਲੀ ਦਾ ਕੋਈ ਵੱਡਾ ਕੱਟ ਨਹੀਂ ਲੱਗਿਆ। ​ਇਸ ਸੁਧਾਰ ਲੜੀ ਤਹਿਤ ਐਤਵਾਰ, 6 ਸਤੰਬਰ 2026 ਨੂੰ ਫੇਜ਼-1 ਗਰਿੱਡ ਵਿਖੇ 20 ਐੱਮ. ਵੀ. ਏ. ਦੇ ਪਾਵਰ ਟਰਾਂਸਫਾਰਮਰ ਨੂੰ ਬਦਲ ਕੇ 31.5 ਐੱਮ. ਵੀ. ਏ. ਦਾ ਨਵਾਂ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 200 ਤੋਂ 315 ਕੇ. ਵੀ. ਏ. ਦੀ ਸਮਰੱਥਾ ਵਾਲੇ ਲਗਭਗ 400 ਟਰਾਂਸਫਾਰਮਰ ਬਦਲੇ, ਅਪਗ੍ਰੇਡ ਜਾਂ ਨਵੇਂ ਲਗਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ ਵੱਡੇ ਐਲਾਨ, ਤਿਆਰ ਕੀਤਾ ਜਾ ਰਿਹਾ ਸ਼ਡਿਊਲ
​ਐਰੋ ਸਿਟੀ ਅਤੇ ਆਈ. ਟੀ. ਸਿਟੀ ਵਿਖੇ 31.5 ਐੱਮ. ਵੀ. ਏ.ਦੇ ਨਵੇਂ ਟਰਾਂਸਫਾਰਮਰ ਸਥਾਪਿਤ ਕੀਤੇ ਗਏ ਹਨ। ​ਫੇਜ਼-8ਬੀ ਗਰਿੱਡ ਦੀ ਸਮਰੱਥਾ ਵਧਾਈ ਗਈ ਹੈ, ਜਿੱਥੋਂ ਸ਼ਹਿਰ ਦੇ ਜ਼ਿਆਦਾਤਰ ਉਦਯੋਗਾਂ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ। ਇੱਥੇ ਇਨਕਮਰ ਸਮਰੱਥਾ ਵਧਾਉਣ ਦੇ ਨਾਲ-ਨਾਲ ਇਮਾਰਤ ਦਾ ਵਿਸਥਾਰ ਵੀ ਕੀਤਾ ਗਿਆ ਹੈ। ​ਉਦਯੋਗਿਕ ਖੇਤਰ ਫੇਜ਼-9 ਦੇ 66 ਕੇ. ਵੀ. ਸਿਸਟਮ ਵਿੱਚ ਪੁਰਾਣੇ ਏ. ਸੀ. ਐੱਸ. ਆਰ. ਕੰਡਕਟਰ ਨੂੰ ਹਟਾ ਕੇ ਐੱਚ. ਟੀ. ਐੱਲ. ਐੱਸ. ਕੰਡਕਟਰ ਪਾਇਆ ਗਿਆ ਹੈ, ਜਿਸ ਨਾਲ ਬਿਜਲੀ ਲਿਜਾਣ ਦੀ ਸਮਰੱਥਾ ਦੁੱਗਣੀ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਮੁਲਾਜ਼ਮ ਅੱਜ ਨਹੀਂ ਕਰਨਗੇ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ
​ਸ਼ਹਿਰ ਦੀ ਬਿਜਲੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸੈਕਟਰ-82 (ਜੇ. ਐੱਲ. ਪੀ. ਐੱਲ., ਐਰੋ ਸਿਟੀ) ਵਿਖੇ 20 ਐੱਮ. ਵੀ. ਏ. ਦਾ ਨਵਾਂ 66 ਕੇ. ਵੀ. ਟਰਾਂਸਫਾਰਮਰ ਅਤੇ ਗਰਿੱਡ ਤਿਆਰ ਕੀਤਾ ਜਾ ਰਹਾ ਹੈ। ਇਸ ਤੋਂ ਇਲਾਵਾ ਸੈਕਟਰ-101 ਵਿੱਚ 220 ਕੇ. ਵੀ. ਦਾ ਇੱਕ ਵਿਸ਼ਾਲ ਗਰਿੱਡ ਅਤੇ ਸੈਕਟਰ-62 ਵਿੱਚ ਇੱਕ ਨਵਾਂ 66 ਕੇ. ਵੀ. ਗਰਿੱਡ ਸਥਾਪਿਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ​ਡਿਪਟੀ ਚੀਫ਼ ਇੰਜੀਨੀਅਰ (ਮੋਹਾਲੀ) ਹਰਪ੍ਰੀਤ ਸਿੰਘ ਓਬਰਾਏ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬਹੁਤ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਦਾ ਕੰਮ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News