ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਉਡਾਣ ਖ਼ਰਾਬ ਮੌਸਮ ਕਾਰਨ ਜੈਪੁਰ ਡਾਇਵਰਟ

Monday, Sep 14, 2026 - 11:42 AM (IST)

ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਉਡਾਣ ਖ਼ਰਾਬ ਮੌਸਮ ਕਾਰਨ ਜੈਪੁਰ ਡਾਇਵਰਟ

ਚੰਡੀਗੜ੍ਹ (ਲਲਨ) : ਭਾਰੀ ਮੀਂਹ ਕਾਰਨ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਇੰਡੀਗੋ ਦੀ ਇਕ ਉਡਾਣ ਜੈਪੁਰ ਡਾਇਵਰਟ ਕੀਤੀ ਗਈ, ਇਕ ਨੂੰ ਰੱਦ ਕਰ ਦਿੱਤਾ ਗਿਆ ਅਤੇ ਦੋ ਉਡਾਣਾਂ ਇਕ-ਇਕ ਘੰਟੇ ਤੋਂ ਵੱਧ ਦੇਰੀ ਨਾਲ ਪਹੁੰਚੀਆਂ। ਐਤਵਾਰ ਨੂੰ ਹਵਾਈ ਅੱਡੇ ’ਤੇ ਭਾਰੀ ਮੀਂਹ ਕਾਰਨ ਉਡਾਣ ਦੇ ਸੰਚਾਲਨ ’ਚ ਵਿਘਨ ਪਿਆ। ਕੋਲਕਾਤਾ ਤੋਂ ਆ ਰਹੀ ਇੰਡੀਗੋ ਦੀ ਇਕ ਉਡਾਣ (6ਈ-874) ਨੂੰ ਜੈਪੁਰ ਡਾਇਵਰਟ ਕਰਨਾ ਪਿਆ, ਕਿਉਂਕਿ ਖਰਾਬ ਵਿਜ਼ੀਬਿਲਟੀ ਕਾਰਨ ਲੈਂਡਿੰਗ ਲਈ ਹਾਲਾਤ ਠੀਕ ਨਹੀਂ ਸਨ। ਇਕ ਉਡਾਣ ਰੱਦ ਵੀ ਕਰ ਦਿੱਤੀ ਗਈ ਜਦਕਿ ਦੋ ਹੋਰ ਉਡਾਣਾਂ ’ਚ ਇਕ ਘੰਟੇ ਤੋਂ ਵੱਧ ਦੀ ਦੇਰੀ ਹੋਈ। ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਆਈ। ਕੋਲਕਾਤਾ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਉਡਾਣ 6ਈ-874 ਭਾਰੀ ਮੀਂਹ ਦੌਰਾਨ ਹਵਾਈ ਅੱਡੇ ਦੇ ਇਲਾਕੇ ’ਚ ਪਹੁੰਚਣ ਤੋਂ ਬਾਅਦ ਜੈਪੁਰ ਡਾਇਵਰਟ ਕਰ ਦਿੱਤੀ ਗਈ।

ਪਾਇਲਟ ਨੇ ਖਰਾਬ ਹੁੰਦੇ ਮੌਸਮ ’ਚ ਲੈਂਡਿੰਗ ਦੀ ਕੋਸ਼ਿਸ਼ ਨਾ ਕਰਨ ਦਾ ਫੈਸਲਾ ਕੀਤਾ ਤੇ ਸੁਰੱਖਿਆ ਦੇ ਲਿਹਾਜ਼ ਨਾਲ ਜਹਾਜ਼ ਨੂੰ ਜੈਪੁਰ ਡਾਇਵਰਟ ਕਰ ਦਿੱਤਾ। ਇਹ ਉਡਾਣ ਸਵੇਰੇ 11:38 ਵਜੇ ਕੋਲਕਾਤਾ ਤੋਂ ਰਵਾਨਾ ਹੋਈ ਸੀ ਤੇ ਦੁਪਹਿਰ ਕਰੀਬ 2 ਵਜੇ ਚੰਡੀਗੜ੍ਹ ਪਹੁੰਚਣੀ ਸੀ ਪਰ ਇਹ ਦੁਪਹਿਰ 3:23 ਵਜੇ ਜੈਪੁਰ ’ਚ ਸੁਰੱਖਿਅਤ ਉਤਰ ਗਈ। ਇਸ ਤੋਂ ਬਾਅਦ ਇਹ ਉਡਾਣ ਦੁਬਾਰਾ ਜੈਪੁਰ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਸ਼ਾਮ 6:45 ਵਜੇ ਲੈਂਡ ਹੋਈ, ਇਸ ਉਡਾਣ ’ਚ 170 ਯਾਤਰੀ ਸਵਾਰ ਸਨ। ਸ਼੍ਰੀਨਗਰ ਤੋਂ ਆਉਣ ਵਾਲੀ ਇੰਡੀਗੋ ਉਡਾਣ (6ਈ-6041) ਰੱਦ ਕਰ ਦਿੱਤੀ ਗਈ ਜਦਕਿ ਦਿੱਲੀ ਤੋਂ ਆਉਣ ਵਾਲੀ ਇੰਡੀਗੋ (6ਈ-2037) ਤੇ ਜੈਪੁਰ ਤੋਂ ਆਉਣ ਵਾਲੀ (6ਈ-7414) ਉਡਾਣ ’ਚ ਇਕ-ਇਕ ਘੰਟੇ ਤੋਂ ਵੱਧ ਦੀ ਦੇਰੀ ਹੋਈ।


author

Babita

Content Editor

Related News