ਪਰਿਵਾਰ ਸੁੱਤਾ ਰਿਹਾ, ਚੋਰ ਨਕਦੀ ਤੇ ਗਹਿਣੇ ਲੈ ਗਏ
Monday, Sep 07, 2026 - 12:34 PM (IST)
ਜ਼ੀਰਕਪੁਰ (ਧੀਮਾਨ) : ਪੀਰਮੁਛੱਲਾ ਦੀ ਪਿੰਕ ਸਿਟੀ ਸੁਸਾਇਟੀ ’ਚ ਅਣਪਛਾਤੇ ਚੋਰ ਇਕ ਫਲੈਟ ਦੀ ਪਿਛਲੀ ਖਿੜਕੀ ਦੀ ਜਾਲੀ ਕੱਟ ਕੇ ਅੰਦਰ ਦਾਖ਼ਲ ਹੋਏ ਅਤੇ ਅਲਮਾਰੀ ਵਿੱਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਵਾਰਦਾਤ ਸਮੇਂ ਪਰਿਵਾਰ ਦੇ ਮੈਂਬਰ ਘਰ ਅੰਦਰ ਸੁੱਤੇ ਹੋਏ ਸਨ, ਪਰ ਉਨ੍ਹਾਂ ਨੂੰ ਚੋਰੀ ਦਾ ਪਤਾ ਨਹੀਂ ਲੱਗਿਆ। ਸ਼ਿਕਾਇਤਕਰਤਾ ਦੀਪਕ ਮੁਤਾਬਕ 4 ਸਤੰਬਰ ਦੀ ਰਾਤ ਉਹ ਪਤਨੀ ਸਮੇਤ ਕਰੀਬ 11 ਵਜੇ ਸੌਂ ਗਿਆ।
ਅਗਲੀ ਸਵੇਰ ਅਲਮਾਰੀ ਵਿੱਚ ਕੱਪੜੇ ਖਿੱਲਰੇ ਮਿਲੇ ਅਤੇ ਨਕਦੀ ਤੇ ਗਹਿਣੇ ਗਾਇਬ ਸਨ। ਜਾਂਚ ਦੌਰਾਨ ਪਿਛਲੀ ਖਿੜਕੀ ਦੀ ਜਾਲੀ ਕੱਟੀ ਮਿਲੀ। ਢਕੋਲੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
