ਗੱਡੀ ਦੇ ਡੈਸ਼ਬੋਰਡ ’ਚੋਂ 12 ਬੋਰ ਰਿਵਾਲਵਰ ਚੋਰੀ, ਮਾਮਲਾ ਦਰਜ
Thursday, Feb 06, 2025 - 04:23 PM (IST)
![ਗੱਡੀ ਦੇ ਡੈਸ਼ਬੋਰਡ ’ਚੋਂ 12 ਬੋਰ ਰਿਵਾਲਵਰ ਚੋਰੀ, ਮਾਮਲਾ ਦਰਜ](https://static.jagbani.com/multimedia/2025_2image_16_23_224248864fir.jpg)
ਗੁਰੂਹਰਸਹਾਏ (ਕਾਲੜਾ) : ਗੁਰੂਹਰਸਹਾਏ ਦੇ ਬੀ. ਡੀ. ਪੀ. ਓ. ਦਫ਼ਤਰ ਨੇੜੇ ਇਕ ਵਿਅਕਤੀ ਦੀ ਗੱਡੀ ਦੇ ਡੈਸ਼ਬੋਰਡ 'ਚੋਂ ਉਸ ਦੇ ਹੀ ਦੋਸਤ ਵਲੋਂ 12 ਬੋਰ ਰਿਵਾਲਵਰ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਖਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਲਵਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਸਰਕਾਰੀ ਕੰਮਕਾਜ ਲਈ ਬੀ. ਡੀ. ਪੀ. ਓ. ਦਫ਼ਤਰ ਆਏ ਹੋਏ ਸਨ।
ਉਸ ਨੇ ਆਪਣਾ 12 ਬੋਰ ਰਿਵਾਲਵਰ ਗੱਡੀ ਦੇ ਡੈਸ਼ਬੋਰਡ ਵਿਚ ਰੱਖਿਆ ਸੀ। ਜਦ ਉਹ ਕਰੀਬ 1 ਵਜੇ ਵਾਪਸ ਆਏ ਅਤੇ ਉਸ ਨੇ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਗੱਡੀ ਦੀ ਚਾਬੀ ਫੜ੍ਹਾ ਦਿੱਤੀ ਕਿ ਤੂੰ ਗੱਡੀ ਲੈ ਆ ਅਤੇ ਆਪ ਹੋਟਲ ਬਲੂ ਸਟਾਰ ਵੱਲ ਚਲਾ ਗਿਆ। ਜਦ ਉਸ ਨੇ ਆਪਣੀ ਗੱਡੀ ਦਾ ਡੈਸ਼ਬੋਰਡ ਚੈੱਕ ਕੀਤਾ ਤਾਂ ਉਕਤ ਰਿਵਾਲਵਰ ਸਮੇਤ ਰੋਂਦ ਗਾਇਬ ਸਨ। ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੜਤਾਲ ਕਰਨ 'ਤੇ ਪਤਾ ਲੱਗਾ ਹੈ ਕਿ ਉਸ ਦੇ ਸਾਥੀ ਦੋਸ਼ੀ ਲਵਪ੍ਰੀਤ ਸਿੰਘ ਨੇ ਹੀ ਰਿਵਾਲਵਰ ਚੋਰੀ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।