ਖੇਤਾਂ ਵਿਚਲੇ 5 ਟਰਾਂਸਫਾਰਮਰਾਂ ਦਾ ਤਾਂਬਾ ਹੋਇਆ ਚੋਰੀ, ਪੁਲਸ ਨੇ ਕੀਤਾ ਮਾਮਲਾ ਦਰਜ
Thursday, Oct 26, 2017 - 06:37 AM (IST)
ਬਰੇਟਾ(ਸਿੰਗਲਾ)-ਬਰੇਟਾ ਇਲਾਕੇ 'ਚ ਵੱਖ-ਵੱਖ ਦੋ ਪਿੰਡਾਂ ਕਿਸ਼ਨਗੜ੍ਹ ਤੇ ਖੁਡਾਲ ਸ਼ੇਖੂਪੁਰ ਦੇ ਖੇਤਾਂ 'ਚੋਂ ਪੰਜ ਟਰਾਂਸਫਾਰਮਰ ਤੋੜ ਕੇ ਉਨ੍ਹਾਂ ਦਾ ਤਾਂਬਾ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ।
ਇਸ ਸੰਬੰਧ 'ਚ ਬਰੇਟਾ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਪਿੰਡ ਕਿਸ਼ਨਗੜ੍ਹ ਦੇ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਗੋਬਿੰਦ ਸਿੰਘ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ ਨੂੰ ਤੋੜ ਕੇ ਤਾਂਬਾ ਚੋਰੀ ਕਰਨ ਤੋਂ ਇਲਾਵਾ ਪਿੰਡ ਖੁਡਾਲ ਸ਼ੇਖੂਪੁਰ ਦੇ ਕਿਸਾਨ ਗੁਰਜੀਤ ਸਿੰਘ, ਲਾਭ ਸਿੰਘ ਅਤੇ ਮੰਗਾ ਸਿੰਘ ਦੇ ਖੇਤਾਂ ਵਿਚਲੇ ਤਿੰਨ ਟਰਾਂਸਫਾਰਮਰਾਂ ਦਾ ਵੀ ਤਾਂਬਾ ਚੋਰੀ ਕੀਤੇ ਜਾਣ ਦੀ ਸ਼ਿਕਾਇਤ ਉਕਤ ਕਿਸਾਨਾਂ ਵੱਲੋਂ ਕੀਤੀ ਗਈ ਸੀ, ਜਿਸ ਸੰਬੰਧ 'ਚ ਕਿਸਾਨਾਂ ਨੇ ਦੱਸਿਆ ਹੈ ਕਿ ਇਹ ਘਟਨਾ ਰਾਤ ਸਮੇਂ ਵਾਪਰੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਖੇਤਾਂ 'ਚ ਜਾਣ 'ਤੇ ਉਸ ਸਮੇਂ ਲੱਗਾ ਜਦੋਂ ਸਵੇਰੇ ਖੇਤਾਂ 'ਚ ਲੱਗੇ ਟਰਾਂਸਫਾਰਮਰ ਟੁੱਟੇ ਪਏ ਦੇਖੇ ਗਏ, ਜਿਨ੍ਹਾਂ 'ਚੋਂ ਤਾਂਬਾ ਗਾਇਬ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਬਰੇਟਾ ਪੁਲਸ ਕੋਲ ਸ਼ਿਕਾਇਤ ਕੀਤੀ ਗਈ ਤੇ ਪੁਲਸ ਨੇ ਇਸ ਸੰਬੰਧ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
