5 ਦਿਨ ਬੰਦ ਰਹੇਗਾ ਜੁਗਿਆਣਾ ਦਾ ਰੇਲਵੇ ਫਾਟਕ, ਟ੍ਰੈਫ਼ਿਕ ਪੁਲਸ ਵੱਲੋਂ ਬਦਲਵਾਂ ਰੂਟ ਪਲਾਨ ਜਾਰੀ
Thursday, Dec 25, 2025 - 04:02 PM (IST)
ਲੁਧਿਆਣਾ (ਸੰਨੀ)- ਰਿਪੇਅਰ ਕਾਰਨ ਅਗਲੇ 5 ਦਿਨਾਂ ਲਈ ਜੁਗਿਆਣਾ ਦਾ ਰੇਲਵੇ ਫਾਟਕ ਬੰਦ ਰਹੇਗਾ। ਫਾਟਕ ਨੂੰ 25 ਦਸੰਬਰ ਦੀ ਸਵੇਰ 9 ਵਜੇ ਤੋਂ 29 ਦਸੰਬਰ ਸ਼ਾਮ 5 ਵਜੇ ਤੱਕ ਆਵਾਜਾਈ ਲਈ ਬੰਦ ਕੀਤਾ ਜਾਵੇਗਾ।
ਇਸ ਦੇ ਲਈ ਟ੍ਰੈਫਿਕ ਪੁਲਸ ਵਲੋਂ ਥਾਂ-ਥਾਂ ਬੋਰਡ ਲਗਾ ਕੇ ਲੋਕਾਂ ਨੂੰ ਬਦਲਵੇਂ ਰਸਤਿਆਂ ਸਬੰਧੀ ਦੱÇਸਿਆ ਗਿਆ ਹੈ। ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦੇ ਮੁਤਾਬਕ ਜੁਗਿਆਣਾ ਫਾਟਕ ਤੋਂ ਚੰਡੀਗੜ੍ਹ ਰੋਡ, ਮੰਗਲੀ ਅਤੇ ਫੋਕਲ ਪੁਆਇੰਟ ਵੱਲ ਜਾਣ ਵਾਲੇ ਲੋਕ ਢੰਡਾਰੀ ਪੁਲ ਦੇ ਰਸਤੇ ਮੰਗਲੀ ਹੁੰਦੇ ਹੋਏ ਚੰਡੀਗੜ੍ਹ ਜਾ ਸਕਣਗੇ। ਇਸੇ ਹੀ ਤਰ੍ਹਾਂ ਰਾਮਗੜ੍ਹ ਵੱਲ ਜਾਣ ਵਾਲੇ ਵਾਹਨ ਚਾਲਕ ਏਅਰਪੋਰਟ ਰੋਡ ਫਾਟਕਾਂ ਤੋਂ ਮੰਗਲੀ ਜਾਂਦੇ ਹੋਏ ਅੱਗੇ ਜਾਣਗੇ।
