ਘਰ ''ਚੋਂ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ
Monday, Jun 12, 2017 - 11:28 PM (IST)
ਫਾਜ਼ਿਲਕਾ(ਨਾਗਪਾਲ)- ਸਥਾਨਕ ਸਿਵਲ ਲਾਈਨ 'ਚ ਬੀਤੀ ਰਾਤ ਚੋਰਾਂ ਨੇ ਇਕ ਸੁੰਨੇ ਪਏ ਘਰ ਵਿਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਸਿਵਲ ਲਾਈਨ ਵਾਸੀ ਹਰੀਸ਼ ਕਾਮਰਾ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਲੜਕੀ ਨੂੰ ਮਿਲਣ ਲਈ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਐਤਵਾਰ ਹੋਣ ਕਰ ਕੇ ਉਸਦੀ ਪਤਨੀ ਅਨੀਤਾ ਕਾਮਰਾ ਲੜਕੇ ਅਕਸ਼ਿਤ ਨਾਲ ਸ਼ਾਮ ਸਮੇਂ ਘਰ ਨੂੰ ਤਾਲਾ ਲਗਾ ਕੇ ਕੁਝ ਦੂਰੀ 'ਤੇ ਰਹਿੰਦੇ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਚਲੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਲਗਭਗ ਇਕ ਘੰਟੇ ਬਾਅਦ ਵਾਪਸ ਆਈ ਤਾਂ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਘਰ 'ਚੋਂ ਇਕ ਟੋਪਸ ਸੈੱਟ, 2 ਸੋਨੇ ਦੀਆਂ ਚੂੜੀਆਂ, ਸੋਨੇ ਦੀ ਚੇਨ, ਵਾਲੀਆਂ, 2 ਮੁਬਾਇਲ ਅਤੇ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਸਮੇਤ ਲਗਭਗ 2 ਲੱਖ ਰੁਪਏ ਦਾ ਸਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੋਰੀ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
