ਪੁਲਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ, ਘਰ ’ਚੋਂ 2 ਦਿਨਾਂ ਬਾਅਦ ਲਾਸ਼ ਬਰਾਮਦ

Saturday, Apr 18, 2026 - 12:53 AM (IST)

ਪੁਲਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ, ਘਰ ’ਚੋਂ 2 ਦਿਨਾਂ ਬਾਅਦ ਲਾਸ਼ ਬਰਾਮਦ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਜ਼ਦੀਕੀ ਇਲਾਕੇ ਸੂਲਰ ਵਿਚ ਰਹਿ ਰਹੇ ਪੀ. ਸੀ. ਆਰ. ਮੁਲਾਜ਼ਮ ਜਰਨੈਲ ਸਿੰਘ ਦੀ ਲਾਸ਼ ਉਸ ਦੇ ਕਿਰਾਏ ਦੇ ਮਕਾਨ ’ਚੋਂ ਬਰਾਮਦ ਹੋਈ ਹੈ। ਮੁੱਢਲੀ ਜਾਂਚ ਵਿਚ ਉਸ ਦੀ ਮੌਤ ਗੋਲੀ ਨਾਲ ਹੋਈ ਜਾਪਦੀ ਹੈ।

ਜਾਣਕਾਰੀ ਦਿੰਦਿਆਂ ਪਿੰਡ ਸੂਲਰ ਦੀ ਸਰਪੰਚ ਜਤਿੰਦਰ ਕੌਰ ਦੇ ਪਤੀ ਨੇ ਦੱਸਿਆ ਕਿ ਵੀਰਵਾਰ ਸ਼ਾਮਲ ਜਰਨੈਲ ਸਿੰਘ ਗੁਆਂਢ ਵਿਚ ਰਹਿਣ ਵਾਲੇ ਅਮਰੀਕ ਸਿੰਘ ਨੂੰ ਡਕਾਲਾ ਚੌਕੀ ਤੋਂ ਫੋਨ ਆਇਆ ਸੀ ਕਿ ਜਰਨੈਲ ਸਿੰਘ ਫੋਨ ਨਹੀਂ ਚੁੱਕ ਰਿਹਾ। ਅਮਰੀਕ ਸਿੰਘ ਨੇ ਜਦੋਂ ਜਾ ਕੇ ਦੇਖਿਆ ਤਾਂ ਜਰਨੈਲ ਸਿੰਘ ਦੀ ਲਾਸ਼ ਖੂੁਨਾ ਨਾਲ ਲਥਪਥ ਪਈ ਸੀ।

ਇਸ ਸਬੰਧੀ ਉਨ੍ਹਾਂ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਤਾਂ ਮੌਕੇ ’ਤੇ ਥਾਣਾ ਪਸਿਆਣਾ ਅਤੇ ਡਕਾਲਾ ਚੌਕੀ ਦੀ ਪੁਲਸ ਪਹੁੰਚ ਗਈ। ਪੁਲਸ ਨੇ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
 


author

Inder Prajapati

Content Editor

Related News