ਬੈਂਕ ਦੀ ਬਾਰੀ ਤੋੜ ਕੇ ਸਟਰਾਂਗ ਰੂਮ ਤੱਕ ਪਹੁੰਚੇ ਚੋਰ, ਫਿਰ ਦੇਖੋ ਕੀ ਹੋਇਆ (ਵੀਡੀਓ)

Monday, Nov 11, 2019 - 10:37 AM (IST)

ਫਿਰੋਜ਼ਪੁਰ (ਸੰਨੀ)— ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ 2 ਚੋਰਾਂ ਵਲੋਂ ਐੱਸ.ਬੀ.ਆਈ. ਬੈਂਕ ਦੇ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਲੁਟੇਰੇ ਬੈਂਕ ਦੀਆਂ ਬਾਰੀਆਂ ਨੂੰ ਲੱਗੀਆਂ ਗਰੀਲਾਂ ਤੋੜ ਕੇ ਅੰਦਰ ਦਾਖਲ ਹੋ ਕੇ ਸਟ੍ਰਾਂਗ ਰੂਮ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦੌਰਾਨ ਬੈਂਕ 'ਚ ਲੱਗੇ ਸਕਿਊਰਿਟੀ ਅਲਾਰਮ ਵੱਜਣ ਕਾਰਨ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਬੈਂਕ 'ਚ ਲੱਗੇ ਸੀ.ਸੀ. ਟੀ.ਵੀ. ਕੈਮਰੇ 'ਚ ਕੈਦ ਹੋ ਗਈ।

PunjabKesari

ਬੈਂਕ ਮੈਨੇਜਰ ਮੁਤਾਬਕ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਸੀ.ਸੀ.ਟੀ.ਵੀ. ਕੈਮਰੇ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News