ਨੌਜਵਾਨ ਨੂੰ ਜਬਰਨ ਚਿੱਟੇ ਦਾ ਸੇਵਨ ਕਰਵਾਉਣ ਵਾਲੇ ’ਤੇ ਕੇਸ ਦਰਜ

Thursday, Aug 30, 2018 - 06:27 AM (IST)

ਲੁਧਿਆਣਾ, (ਮਹੇਸ਼)- 23 ਸਾਲਾ ਇਕ ਨੌਜਵਾਨ ਨੂੰ ਜਬਰਨ ਚਿੱਟੇ ਦਾ ਸੇਵਨ ਕਰਵਾਉਣ ਵਾਲੇ ਖਿਲਾਫ ਥਾਣਾ ਸ਼ਿਮਲਾਪੁਰੀ ’ਚ ਕੇਸ ਦਰਜ ਕਰ ਦਿੱਤਾ ਹੈ। ਦੋਸ਼ੀ ਧਾਂਦਰਾ ਰੋਡ ਦੁੱਗਰੀ ਦਾ ਰਹਿਣ ਵਾਲਾ ਜੋਗਾ ਸਿੰਘ ਹੈ। ਜਿਸ ਦੀ ਹਾਲੇ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਇਹ ਮਾਮਲਾ ਨਿਊ ਜਨਤਾ ਨਗਰ ਨਿਵਾਸੀ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। 
 ਪੁਲਸ ਨੂੰ ਦਿੱਤੇ ਗਏ ਬਿਆਨ ’ਚ ਜਗਜੀਤ ਨੇ ਕਿਹਾ ਕਿ ਉਹ ਆਪਣੇ ਪਿਤਾ ਅਮਰਜੀਤ ਸਿੰਘ ਨਾਲ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹੈ। ਬੀਤੇ ਸੋਮਵਾਰ ਸ਼ਾਮ ਲਗਭਗ 4 ਵਜੇ ਉਹ ਗਿੱਲ ਰੋਡ ਅਰੋਡ਼ਾ ਪੈਲੇਸ ਦੇ ਪਿੱਛੇ ਦਾਣਾ ਮੰਡੀ ’ਚ ਸਿਗਰਟ ਬੀਡ਼ੀ ਦੇ ਖੋਖੇ ਦੇ ਨੇਡ਼ੇ ਗਿਆ। ਜਿੱਥੇ ਜੋਗਾ ਸਿੰਘ ਮਿਲ ਗਿਆ, ਜਿਸ  ਨੇ ਕਿਸੇ ਲਾਲਚ ਵੱਸ਼ ਉਸ ਨੂੰ ਜਬਰਨ ਚਿੱਟੇ ਦਾ ਸੇਵਨ ਕਰਵਾ ਦਿੱਤਾ, ਜਿਸ ਨਾਲ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਹ ਪੈਦਲ ਹੀ ਘਰ ਵੱਲ ਚੱਲ ਪਿਆ। ਰਸਤੇ ਵਿਚ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਅਤੇ ਘਰ ਤੋਂ ਕੁੱਝ ਦੂਰੀ ’ਤੇ ਚੱਕਰ ਖਾ ਡਿੱਗ ਪਿਆ। ਉਸ ਦੀ ਵੱਡੀ ਭੈਣ ਅਮਨਦੀਪ ਕੌਰ ਅਤੇ ਚਚੇਰੇ ਭਰਾ ਸਤਨਾਮ ਸਿੰਘ ਨੇ ਉਸ ਨੂੰ ਇਲਾਜ ਲਈ ਦੀਪ ਹਸਪਤਾਲ ਪਹੁੰਚਾਇਆ ਅਤੇ ਇਸ ਦੀ ਸ਼ਿਕਾਇਤ ’ਤੇ ਪੁਲਸ ਨੂੰ ਦਿੱਤੀ। 


Related News