ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਬਦਲਾਅ
Sunday, Jan 04, 2026 - 02:44 PM (IST)
ਸੁਲਤਾਨਪੁਰ ਲੋਧੀ (ਸੋਢੀ)-ਪੰਜਾਬ ਸਰਕਾਰ ਵੱਲੋਂ ਜ਼ਮੀਨ ਪਲਾਂਟਾਂ ਆਦਿ ਸਾਰੀਆਂ ਤਰ੍ਹਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ ਅਤੇ ਨਵੇਂ ਸਾਲ 2026 ਵਿਚ ਤਹਿਸੀਲ ਦਫ਼ਤਰਾਂ ਵਿਚ ਨਵੇਂ ਨਿਯਮ ਲਾਗੂ ਹੋਣ ਕਾਰਨ ਨੰਬਰਦਾਰਾਂ, ਸਰਪੰਚਾਂ ਅਤੇ ਹੋਰ ਸਾਰੇ ਗਵਾਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਜ਼ਮੀਨ ਰਜਿਸਟ੍ਰੇਸ਼ਨ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਨੰਬਰਦਾਰ ਅਤੇ ਗਵਾਹਾਂ ਦੀ ਓ. ਟੀ. ਪੀ. ਅਤੇ ਆਧਾਰ ਕਾਰਡ ਬਿਨਾਂ ਨਹੀਂ ਗਵਾਹੀ ਨਹੀਂ ਮੰਨੀ ਜਾਵੇਗੀ। ਤਹਿਸੀਲ ਦਫ਼ਤਰਾਂ ਵਿਚ ਰਜਿਸਟ੍ਰੇਸ਼ਨਾਂ ਦੌਰਾਨ ਧੋਖਾਧੜੀ ਵਾਲੀਆਂ ਰਜਿਸਟ੍ਰੇਸ਼ਨਾਂ ਦੇ ਮਾਮਲੇ ਅਕਸਰ ਰਿਪੋਰਟ ਕੀਤੇ ਜਾਂਦੇ ਹਨ। ਸਰਕਾਰ ਦਾ ਮੰਨਣਾ ਹੈ ਕਿ ਆਧਾਰ ਨਾਲ ਜੁੜੇ ਈ-ਕੇ. ਵਾਈ. ਸੀ. ਨੂੰ ਲਾਗੂ ਕਰਨ ਨਾਲ ਰਜਿਸਟਰੀ ਧੋਖਾਦੇਹੀ ਨੂੰ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ: ਸਕੂਲਾਂ 'ਚ ਵੱਧ ਗਈਆਂ ਛੁੱਟੀਆਂ! ਹੁਣ ਇੰਨੀ ਤਾਰੀਖ਼ ਤੱਕ ਨਹੀਂ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਰਜਿਸਟ੍ਰੇਸ਼ਨਾਂ ਵਿਚ ਧੋਖਾਦੇਹੀ ਅਤੇ ਜਾਅਲਸਾਜ਼ੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਤਹਿਸੀਲਾਂ ਵਿਚ ਆਧਾਰ-ਆਧਾਰਿਤ ਈ-ਕੇ. ਵਾਈ. ਸੀ. ਲਾਜ਼ਮੀ ਕਰ ਦਿੱਤਾ ਹੈ। ਇਸ ਪਹਿਲਕਦਮੀ ਤਹਿਤ ਰਜਿਸਟ੍ਰੇਸ਼ਨ ਦੌਰਾਨ ਬਾਇਓਮੈਟ੍ਰਿਕ/ਆਧਾਰ ਪ੍ਰਮਾਣੀਕਰਨ ਰਾਹੀਂ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੋਵਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ। ਸਰਕਾਰ ਦਾ ਦਾਅਵਾ ਹੈ ਕਿ ਇਹ ਪਹਿਲਕਦਮੀ ਜਾਅਲੀ ਰਜਿਸਟ੍ਰੇਸ਼ਨਾਂ ਅਤੇ ਜਾਅਲੀ ਪਛਾਣਾਂ ’ਤੇ ਆਧਾਰਿਤ ਧੋਖਾਦੇਹੀ ਨੂੰ ਰੋਕੇਗੀ ਅਤੇ ਜ਼ਮੀਨੀ ਰਿਕਾਰਡਾਂ ਵਿਚ ਪਾਰਦਰਸ਼ਤਾ ਲਿਆਏਗੀ। ਸਰਕਾਰ ਨੇ ਇਸ ਸੰਬੰਧੀ ਸਬ-ਰਜਿਸਟਰਾਰ ਦਫ਼ਤਰਾਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਹਨ। ਇਹ ਧਿਆਨ ਦੇਣਯੋਗ ਹੈ ਕਿ ਪਹਿਲਾਂ ਰਜਿਸਟਰਾਰ ਦਫ਼ਤਰਾਂ ਵਿੱਚ ਆਧਾਰ-ਆਧਾਰਿਤ ਈ-ਕੇ. ਵਾਈ. ਸੀ. ਲਾਗੂ ਨਹੀਂ ਕੀਤਾ ਗਿਆ ਸੀ। ਇਸ ਉਦੇਸ਼ ਲਈ ਰਜਿਸਟ੍ਰੇਸ਼ਨ ਦੇ ਸਮੇਂ ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਪਛਾਣ ਸਥਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਸਬੰਧਤ ਤਹਿਸੀਲਾਂ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣਗੀਆਂ।
ਇਹ ਧਿਆਨ ਦੇਣਯੋਗ ਹੈ ਕਿ ਤਹਿਸੀਲ ਦਫ਼ਤਰਾਂ ਵਿਚ ਰਜਿਸਟ੍ਰੇਸ਼ਨਾਂ ਦੌਰਾਨ ਧੋਖਾਦਹੀ ਵਾਲੀਆਂ ਰਜਿਸਟ੍ਰੇਸ਼ਨਾਂ ਦੇ ਮਾਮਲੇ ਅਕਸਰ ਰਿਪੋਰਟ ਕੀਤੇ ਜਾਂਦੇ ਹਨ। ਸਰਕਾਰ ਦਾ ਮੰਨਣਾ ਹੈ ਕਿ ਆਧਾਰ ਨਾਲ ਜੁੜੇ ਈ-ਕੇ. ਵਾਈ. ਸੀ. ਨੂੰ ਲਾਗੂ ਕਰਨ ਨਾਲ ਰਜਿਸਟਰੀ ਧੋਖਾਦੇਹੀ ਨੂੰ ਰੋਕਿਆ ਜਾਵੇਗਾ ਅਤੇ ਮ੍ਰਿਤਕ ਵਿਅਕਤੀ ਨੂੰ ਜ਼ਿੰਦਾ ਰਜਿਸਟਰ ਕਰਨ, ਜਾਅਲੀ ਪਛਾਣ ਦੀ ਵਰਤੋਂ ਕਰ ਕੇ ਜਾਇਦਾਦ ਦਾ ਤਬਾਦਲਾ ਕਰਨ ਜਾਂ ਝੂਠੇ ਗਵਾਹ ਪ੍ਰਦਾਨ ਕਰਨ ਵਰਗੇ ਮਾਮਲਿਆਂ ਨੂੰ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ
ਸਬ ਤਹਿਸੀਲ ਤਲਵੰਡੀ ਚੌਧਰੀਆਂ ਦੇ ਨਾਇਬ ਤਹਿਸੀਲਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਬ ਰਜਿਸ਼ਟਰਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਸਮੇਂ ਖ਼ਰੀਦਦਾਰ ਅਤੇ ਵੇਚਣ ਵਾਲੇ ਨੂੰ ਪ੍ਰਮਾਣਿਤ ਕਰਨ ਲਈ ਆਧਾਰ-ਆਧਾਰਿਤ ਈ-ਕੇ. ਵਾਈ. ਸੀ. ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਹਰੇਕ ਨੰਬਰਦਾਰ ਅਤੇ ਗਵਾਹਾਂ ਨੂੰ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਸਮੇਂ ਆਪਣੇ ਆਧਾਰ ਕਾਰਡ ਅਤੇ ਪਛਾਣ ਕਾਰਡ ਤੋਂ ਇਲਾਵਾ ਮੋਬਾਇਲ ਵੀ ਨਾਲ ਲਿਆਉਣੇ ਪੈਣਗੇ ਅਤੇ ਆਧਾਰ ਨਾਲ ਜੁੜੇ ਨੰਬਰਦਾਰ ਅਤੇ ਗਵਾਹ ਅਤੇ ਜ਼ਮੀਰ ਵੇਚਣ ਵਾਲੇ ਮਾਲਕ ਅਤੇ ਜ਼ਮੀਨ ਖ਼ਰੀਦਣ ਵਾਲੇ ਸਾਰਿਆਂ ਦੇ ਮੋਬਾਇਲ 'ਤੇ ਮੌਕੇ ’ਤੇ ਓ. ਟੀ. ਪੀ. ਆਵੇਗਾ, ਜੋ ਮੌਕੇ ’ਤੇ ਵਿਖਾ ਕੇ ਹੀ ਰਜਿਸਟ੍ਰੇਸ਼ਨ ਦੀ ਕਾਰਵਾਈ ਹੋ ਸਕੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੁੱਕਿਆ ਇਹ ਕਦਮ ਯਕੀਨੀ ਬਣਾਉਂਦਾ ਹੈ ਕਿ ਜਾਇਦਾਦ ਅਸਲ ਵਿਚ ਸਬੰਧਤ ਵਿਅਕਤੀ ਦੁਆਰਾ ਖ਼ਰੀਦੀ ਜਾਂ ਵੇਚੀ ਜਾ ਰਹੀ ਹੈ। ਜੇਕਰ ਵਿਅਕਤੀ ਵਿਦੇਸ਼ ਵਿਚ ਹੈ ਜਾਂ ਜੇਕਰ ਖ਼ਰੀਦਦਾਰ ਨਾਬਾਲਗ ਹੈ ਅਤੇ ਕੋਈ ਹੋਰ ਉਨ੍ਹਾਂ ਵੱਲੋਂ ਰਜਿਸਟਰ ਕਰ ਰਿਹਾ ਹੈ ਤਾਂ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਵਿਅਕਤੀ ਦੇ ਆਧਾਰ ਅਤੇ ਮੋਬਾਇਲ ਨੰਬਰ ਰਾਹੀਂ ਇਕ ਓ. ਟੀ. ਪੀ. ਇਕੱਠਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ ਨਵੀਂ ਅਪਡੇਟ! 7 ਜਨਵਰੀ ਤੱਕ ਵਿਭਾਗ ਦੀ ਵੱਡੀ ਚਿਤਾਵਨੀ, ਸਾਵਧਾਨ ਰਹਿਣ ਇਹ ਜ਼ਿਲ੍ਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
