ਘਰੇਲੂ ਕਲੇਸ਼ ਨੇ ਉਜਾੜ ''ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ

Thursday, Sep 14, 2023 - 06:42 PM (IST)

ਘਰੇਲੂ ਕਲੇਸ਼ ਨੇ ਉਜਾੜ ''ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ

ਬੋਹਾ (ਬਾਂਸਲ)- ਥਾਣਾ ਬੋਹਾ ਦੇ ਅਧੀਨ ਪੈਂਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਇੱਕ 27 ਸਾਲਾ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਨਾਲ ਚੱਲ ਰਹੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਥਾਣਾ ਬੋਹਾ ਵਿਖੇ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਚਾਚਾ ਸਾਹਿਬ ਸਿੰਘ ਪੁੱਤਰ ਮੋਹਣ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਮਧੂਸੂਦਨ ਸਿੰਘ ਦੇ ਦੋ ਮੁੰਡੇ ਹਨ ਅਤੇ ਵੱਡਾ ਮੁੰਡਾ ਸੁਖਜਿੰਦਰ ਸਿੰਘ (27) ਦਾ ਵਿਆਹ ਕਰੀਬ 5-6 ਸਾਲ ਪਹਿਲਾਂ ਪਰਮਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਡਸਕਾ ਨਾਲ ਹੋਈ ਸੀ।

ਇਹ ਵੀ ਪੜ੍ਹੋ- ਸੇਵਾ ਮੁਕਤ ਅਫ਼ਸਰ ਨੇ ਕਰਵਾਇਆ ਦੂਜਾ ਵਿਆਹ, 15 ਦਿਨਾਂ 'ਚ ਹੀ ਚੰਨ ਚਾੜ੍ਹ ਗਈ ਦੂਜੀ ਪਤਨੀ

ਸੁਖਜਿੰਦਰ ਸਿੰਘ ਦੇ ਘਰ ਵਾਲੀ ਪਰਮਜੀਤ ਕੌਰ ਆਪਣੀ ਮਾਤਾ ਸੁਖਵਿੰਦਰ ਕੌਰ ਦੇ ਮਗਰ ਲੱਗ ਕੇ ਉਸਦੇ ਭਰਾ ਦੇ ਪਰਿਵਾਰ ਨੂੰ ਅਤੇ ਭਤੀਜੇ ਸੁਖਜਿੰਦਰ ਸਿੰਘ ਨੂੰ ਕਾਫੀ ਚਿਰ ਤੋਂ ਤੰਗ ਪ੍ਰੇਸ਼ਾਨ ਕਰ ਰਹੀ ਸੀ। ਬਿਆਨ ਕਰਤਾ ਨੇ ਦੱਸਿਆ ਕਿ ਉਸਦਾ ਭਤੀਜਾ ਸੁਖਜਿੰਦਰ ਸਿੰਘ ਉਸਨੂੰ ਅਕਸਰ ਦੱਸਦਾ ਹੁੰਦਾ ਸੀ ਕਿ ਉਸਨੂੰ ਬਹੁਤ ਦੁਖੀ ਕਰ ਰੱਖਿਆ ਹੈ। ਲੰਘੀ 7, 8 ਸਤੰਬਰ ਨੂੰ ਰਾਤ ਦੇ ਕਰੀਬ ਪੌਣੇ ਨੌਂ ਵਜੇ ਉਸਦੇ ਭਤੀਜੇ ਸੁਖਜਿੰਦਰ ਸਿੰਘ ਦੇ ਨਾਲ ਉਸਦੀ ਪਤਨੀ ਪਰਮਜੀਤ ਕੌਰ ਉਸ ਨਾਲ ਝਗੜਾ ਕਰ ਰਹੀ ਸੀ । ਜਿਸ ਤੋਂ ਦੁਖੀ ਹੋ ਕੇ ਉਸਦੇ ਭਤੀਜੇ ਨੇ ਗੁੱਸੇ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਪੀ ਲਈ,  ਜਿਸ ਨੂੰ ਅਸੀਂ ਉਸੇ ਸਮੇਂ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ

ਪੁਲਸ ਥਾਣਾ ਬੋਹਾ ਨੇ ਮ੍ਰਿਤਕ ਦੇ ਚਾਚਾ ਸਾਹਿਬ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਆਲਮਪੁਰ ਮੰਦਰਾਂ ਦੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਅਤੇ ਮ੍ਰਿਤਕ ਦੀ ਸੱਸ ਲਖਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਡਸਕਾ ਦੇ ਖ਼ਿਲਾਫ਼ ਮੁਕੱਦਮਾਂ ਨੰਬਰ 149 ਅ / ਧ 306 ਆਈ ਪੀ ਸੀ ਤਹਿਤ ਦਰਜ ਕਰ ਲਿਆ।

ਇਹ ਵੀ ਪੜ੍ਹੋ-  ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News