ਜਨਮ ਦਿਨ ਦੀ ਪਾਰਟੀ ’ਤੇ ਗਿਆ ਨੌਜਵਾਨ ਨਹੀਂ ਮੁੜਿਆ ਘਰ, ਮਾਪਿਆਂ ਨੇ ਜਤਾਇਆ ਇਹ ਸ਼ੱਕ

Sunday, Feb 12, 2023 - 11:48 PM (IST)

ਜਨਮ ਦਿਨ ਦੀ ਪਾਰਟੀ ’ਤੇ ਗਿਆ ਨੌਜਵਾਨ ਨਹੀਂ ਮੁੜਿਆ ਘਰ, ਮਾਪਿਆਂ ਨੇ ਜਤਾਇਆ ਇਹ ਸ਼ੱਕ

ਲੁਧਿਆਣਾ (ਡੇਵਿਨ) : ਥਾਣਾ ਜਮਾਲਪੁਰ ਦੇ ਇਲਾਕੇ ਮੁੰਡੀਆਂ ਕਲਾਂ ’ਚ ਇਕ ਨੌਜਵਾਨ ਦੋਸਤ ਦੀ ਜਨਮ ਦਿਨ ਗੀ ਪਾਰਟੀ ’ਤੇ ਗਿਆ ਸੀ, ਜੋ ਕਿ ਘਰ ਵਾਪਸ ਨਹੀਂ ਆਇਆ। ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਅਗਵਾ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਾਜ ਰਾਣੀ ਪਤਨੀ ਮਹਿੰਦਰ ਸਿੰਘ ਨਿਵਾਸੀ ਮੁੰਡੀਆਂ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਮਨਪ੍ਰੀਤ ਸਿੰਘ, ਜਿਸ ਦੀ ਉਮਰ 20 ਸਾਲ ਦੇ ਲਗਭਗ ਹੈ। 8 ਫਰਵਰੀ ਨੂੰ ਲਗਭਗ ਰਾਤ 8.30 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ’ਚ ਇਹ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਦੀ ਪਾਰਟੀ ’ਚ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਮੱਦਦ ਨਾਲ ਵਤਨ ਪਰਤੇ ਲੀਬੀਆ 'ਚ ਫਸੇ ਨੌਜਵਾਨ, ਹੋਏ ਤਸ਼ੱਦਦ ਦੀ ਬਿਆਨ ਕੀਤੀ ਦਾਸਤਾਨ

ਜਦ ਦੇਰ ਰਾਤ ਤਕ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕਰ ਦਿੱਤੀ, ਜਿਸ ਦੀ ਆਪਣੇ ਪੱਧਰ ’ਤੇ ਬਹੁਤ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਬੇਟੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਕਿਤੇ ਅਗਵਾ ਕਰ ਕੇ ਰੱਖਿਆ ਹੋਇਆ ਹੈ। ਏ. ਐੱਸ. ਆਈ. ਜਗਜੀਤ ਸਿੰਘ ਅਨੁਸਾਰ ਸ਼ਿਕਾਇਤ ’ਤੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਧਾਰਾ 346 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News